ਅਮਰੀਕਾ ਵਿੱਚ ਆਵਾਜਾਈ ਸਬੰਧੀ ਤਰਜੀਹਾਂ ਨੂੰ ਅੱਗੇ ਵਧਾਏਗਾ ਅਲਬਰਟਾ

Alberta Transportation and Economic Corridors Minister Devin Dreeshen will visit Washington, D.C., from October 21 to 24, 2026, to discuss cross-border transportation priorities with U.S. officials.

ਅਮਰੀਕਾ ਵਿੱਚ ਆਵਾਜਾਈ ਸਬੰਧੀ ਤਰਜੀਹਾਂ ਨੂੰ ਅੱਗੇ ਵਧਾਏਗਾ ਅਲਬਰਟਾ

ਅਲਬਰਟਾ-ਅਲਬਰਟਾ ਦੇ ਆਵਾਜਾਈ ਅਤੇ ਆਰਥਿਕ ਗਲਿਆਰਿਆਂ ਬਾਰੇ ਮੰਤਰੀ ਡੇਵਿਨ ਡ੍ਰੀਸ਼ੀਨ 21 ਤੋਂ 24 ਅਕਤੂਬਰ ਤੱਕ ਵਾਸ਼ਿੰਗਟਨ ਡੀ.ਸੀ. ਦੇ ਦੌਰੇ ’ਤੇ ਰਹਿਣਗੇ। ਇਸ ਦੌਰੇ ਦੌਰਾਨ ਉਹ ਅਮਰੀਕੀ ਸਰਕਾਰੀ ਅਧਿਕਾਰੀਆਂ ਅਤੇ ਆਵਾਜਾਈ ਖੇਤਰ ਨਾਲ ਜੁੜੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਸਰਹੱਦ ਪਾਰ ਬੁਨਿਆਦੀ ਢਾਂਚੇ ਅਤੇ ਵਪਾਰਕ ਆਵਾਜਾਈ ਨਾਲ ਜੁੜੀਆਂ ਤਰਜੀਹਾਂ ’ਤੇ ਚਰਚਾ ਕਰਨਗੇ।

ਚਰਚਾ ਦੌਰਾਨ ਵਪਾਰਕ ਵਾਹਨਾਂ ਦੀ ਸੁਰੱਖਿਆ ਦੇ ਮਿਆਰਾਂ ਵਿੱਚ ਸੁਧਾਰ, ਅਲਬਰਟਾ ਦੇ ਹਵਾਈ ਅੱਡਿਆਂ ’ਤੇ ਅਮਰੀਕੀ ਕਸਟਮ ਅਤੇ ਇਮੀਗ੍ਰੇਸ਼ਨ ਦੀਆਂ ਪਹਿਲਾਂ ਤੋਂ ਜਾਂਚ ਸਬੰਧੀ ਸੇਵਾਵਾਂ ਨੂੰ ਜਾਰੀ ਰੱਖਣ ਅਤੇ ਆਵਾਜਾਈ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨੂੰ ਅੱਗੇ ਵਧਾਉਣ ਵਰਗੇ ਮੁੱਦੇ ਪ੍ਰਮੁੱਖ ਰਹਿਣਗੇ।

ਮੰਤਰੀ ਡੇਵਿਨ ਡ੍ਰੀਸ਼ੀਨ ਨੇ ਕਿਹਾ ਕਿ ਅਲਬਰਟਾ ਦਾ ਆਵਾਜਾਈ ਨੈੱਟਵਰਕ ਉੱਤਰੀ ਅਮਰੀਕਾ ਦੇ ਬਾਜ਼ਾਰਾਂ ਨਾਲ ਕਾਰੋਬਾਰਾਂ ਨੂੰ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੁਰੱਖਿਆ ਵਿੱਚ ਸੁਧਾਰ, ਆਰਥਿਕ ਗਲਿਆਰਿਆਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਤੇ ਵਸਤਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਯਤਨ ਜਾਰੀ ਰੱਖੇਗੀ।

ਦੌਰੇ ਦੌਰਾਨ ਡ੍ਰੀਸ਼ੀਨ ਦੀ ਅਮਰੀਕੀ ਵਾਹਨ ਪ੍ਰਸ਼ਾਸਕਾਂ ਦੀ ਸੰਸਥਾ (American Association of Motor Vehicle Administrators) ਦੇ ਨੁਮਾਇੰਦਿਆਂ ਅਤੇ ਅਮਰੀਕੀ ਆਵਾਜਾਈ ਅਧਿਕਾਰੀਆਂ ਨਾਲ ਵੀ ਮੁਲਾਕਾਤ ਹੋਣ ਦੀ ਉਮੀਦ ਹੈ।