ਸਰੀ ’ਚ ਗੈਂਗ ਹਿੰਸਾ ਤੇ ਜਬਰਦਸਤੀ ਵਸੂਲੀ ਖ਼ਿਲਾਫ਼ ਜਨਤਕ ਇਕੱਤਰਤਾ 22 ਫਰਵਰੀ ਨੂੰ
ਵੈਨਕੂਵਰ — ਗੈਂਗ ਹਿੰਸਾ ਅਤੇ ਜਬਰਦਸਤੀ ਵਸੂਲੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਸਥਾਨਕ ਭਾਈਚਾਰੇ ਵੱਲੋਂ 22 ਫਰਵਰੀ ਨੂੰ ਸਰੀ ਵਿੱਚ ਜਨਤਕ ਇਕੱਤਰਤਾ ਕਰਵਾਈ ਜਾ ਰਹੀ ਹੈ। ਇਹ ਇਕੱਤਰਤਾ ਦੁਪਹਿਰ 12 ਵਜੇ ਵੈਸਟ ਫੀਲਡ ਕੰਟਰੀ ਕਲੱਬ ਵਿੱਚ ਨਸ਼ਿਆਂ, ਗੈਂਗਾਂ ਅਤੇ ਜਬਰਦਸਤੀ ਵਸੂਲੀ ਖ਼ਿਲਾਫ਼ ਮੁਹਿੰਮ ਦੇ ਸਿਰਲੇਖ ਹੇਠ ਹੋਵੇਗੀ।
ਇਸ ਮੌਕੇ ਜਬਰਦਸਤੀ ਵਸੂਲੀ ਦੇ ਪੀੜਤ ਅਤੇ ਪ੍ਰਭਾਵਿਤ ਲੋਕ ਆਪਣੇ ਤਜ਼ਰਬੇ ਸਾਂਝੇ ਕਰਨਗੇ ਅਤੇ ਸਮੱਸਿਆ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਲ ਦੁਸਾਂਝ ਨੇ ਦੱਸਿਆ ਕਿ ਇਹ ਇਕੱਤਰਤਾ ਕਿਡਜ਼ ਪਲੇ ਫਾਊਂਡੇਸ਼ਨ, ਫਾਊਂਡੇਸ਼ਨ ਫਾਰ ਅ ਪਾਥ ਫਾਰਵਰਡ ਅਤੇ ਮੈਟਰੋ ਵੈਨਕੂਵਰ ਕਰਾਈਮ ਸਟਾਪਰਜ਼ ਦੇ ਸਾਂਝੇ ਉਪਰਾਲੇ ਨਾਲ ਆਯੋਜਿਤ ਕੀਤੀ ਜਾ ਰਹੀ ਹੈ।
















