ਭਾਰਤ ਖ਼ਿਲਾਫ਼ ਟੀ-20 ਲੜੀ ਤੋਂ ਨਿਊਜ਼ੀਲੈਂਡ ਦੇ ਦੋ ਖਿਡਾਰੀ ਸੱਟ ਕਾਰਨ ਬਾਹਰ

New Zealand players Mark Chapman and Zak Foulkes have been ruled out of the five-match T20I series against India due to injuries. Josh Clarkson and Blair Tickner have been named as replacements. The opening T20 match will take place in Christchurch on October 22.

ਭਾਰਤ ਖ਼ਿਲਾਫ਼ ਟੀ-20 ਲੜੀ ਤੋਂ ਨਿਊਜ਼ੀਲੈਂਡ ਦੇ ਦੋ ਖਿਡਾਰੀ ਸੱਟ ਕਾਰਨ ਬਾਹਰ

ਨਿਊਜ਼ੀਲੈਂਡ-ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੂੰ ਭਾਰਤ ਖ਼ਿਲਾਫ਼ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਲੜੀ ਤੋਂ ਪਹਿਲਾਂ ਝਟਕਾ ਲੱਗਾ ਹੈ। ਟੀਮ ਦੇ ਬੱਲੇਬਾਜ਼ ਮਾਰਕ ਚੈਪਮੈਨ ਅਤੇ ਤੇਜ਼ ਗੇਂਦਬਾਜ਼ ਜ਼ੈਕ ਫਾਊਲਕਸ ਸੱਟਾਂ ਕਾਰਨ ਲੜੀ ਤੋਂ ਬਾਹਰ ਹੋ ਗਏ ਹਨ।

ਚੈਪਮੈਨ ਨੂੰ ਪਿਛਲੇ ਮਹੀਨੇ ਯੂਰਪੀ ਟੀ-20 ਲੀਗ ਦੌਰਾਨ ਖੱਬੇ ਪੱਟ ਦੀ ਮਾਸਪੇਸ਼ੀ ਵਿੱਚ ਸੱਟ ਲੱਗੀ ਸੀ। ਹਾਲਾਂਕਿ, ਉਨ੍ਹਾਂ ਦੇ ਭਾਰਤ ਖ਼ਿਲਾਫ਼ ਇਕ ਰੋਜ਼ਾ ਲੜੀ ਤੱਕ ਠੀਕ ਹੋਣ ਦੀ ਉਮੀਦ ਹੈ। ਦੂਜੇ ਪਾਸੇ, ਫਾਊਲਕਸ ਨੂੰ ਹਾਲ ਹੀ ਵਿੱਚ ਕੈਂਟਰਬਰੀ ਦੀ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਸੱਜੇ ਕਮਰ ਦੇ ਅਗਲੇ ਹਿੱਸੇ ਦੀ ਮਾਸਪੇਸ਼ੀ ਵਿੱਚ ਸੱਟ ਲੱਗੀ। ਉਨ੍ਹਾਂ ਦੀ ਵਾਪਸੀ ਲਈ ਅਜੇ ਕੋਈ ਸਮਾਂ ਤੈਅ ਨਹੀਂ ਕੀਤਾ ਗਿਆ।

ਇਨ੍ਹਾਂ ਦੋਵਾਂ ਖਿਡਾਰੀਆਂ ਦੀ ਥਾਂ ਆਲਰਾਊਂਡਰ ਜੋਸ਼ ਕਲਾਰਕਸਨ ਅਤੇ ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਨੂੰ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਪਹਿਲਾ ਟੀ-20 ਮੈਚ 22 ਅਕਤੂਬਰ ਨੂੰ ਕ੍ਰਾਈਸਟਚਰਚ ਵਿੱਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਪੰਜ ਟੀ-20, ਪੰਜ ਇਕ ਰੋਜ਼ਾ ਅਤੇ ਦੋ ਟੈਸਟ ਮੈਚ ਖੇਡੇ ਜਾਣੇ ਹਨ।

ਨਿਊਜ਼ੀਲੈਂਡ ਦੇ ਕੋਚ ਰੌਬ ਵਾਲਟਰ ਨੇ ਦੋਵਾਂ ਖਿਡਾਰੀਆਂ ਦੇ ਸੱਟ ਲੱਗਣ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਟੀਮ ਕੋਲ ਜੋਸ਼ ਕਲਾਰਕਸਨ ਅਤੇ ਬਲੇਅਰ ਟਿਕਨਰ ਵਰਗੇ ਖਿਡਾਰੀਆਂ ਦੀਆਂ ਸੇਵਾਵਾਂ ਲੈਣ ਦਾ ਮੌਕਾ ਹੈ ਅਤੇ ਦੋਵੇਂ ਟੀਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਨ।