ਕੈਲੋਨਾ ਦੇ ਵਾਈਲਡਨ ਇਲਾਕੇ ਵਿੱਚ ਨਵੇਂ ਮਾਊਂਟੇਨ ਬਾਈਕ ਟ੍ਰੇਲ ਖੁੱਲ੍ਹੇ, 25 ਜੂਨ ਨੂੰ ਮੁਫ਼ਤ ਬਲਾਕ ਪਾਰਟੀ ਦਾ ਆਯੋਜਨ

ਕੈਲੋਨਾ ਦੇ ਵਾਈਲਡਨ ਇਲਾਕੇ ਵਿੱਚ ਨਵੇਂ ਮਾਊਂਟੇਨ ਬਾਈਕ ਟ੍ਰੇਲ ਖੁੱਲ੍ਹੇ, 25 ਜੂਨ ਨੂੰ ਮੁਫ਼ਤ ਬਲਾਕ ਪਾਰਟੀ ਦਾ ਆਯੋਜਨ

ਕੈਲੋਨਾ-ਕੈਲੋਨਾ ਦੇ ਵਾਈਲਡਨ ਕਮਿਊਨਿਟੀ ਇਲਾਕੇ ਵਿੱਚ ਨਵੇਂ ਮਾਊਂਟੇਨ ਬਾਈਕ (ਐੱਮਟੀਬੀ) ਟ੍ਰੇਲਾਂ ਦੇ ਉਦਘਾਟਨ ਮੌਕੇ 25 ਜੂਨ ਨੂੰ ਸ਼ਾਮ 4 ਵਜੇ ਤੋਂ 8 ਵਜੇ ਤੱਕ ਮੁਫ਼ਤ ਕਮਿਊਨਿਟੀ ਬਲਾਕ ਪਾਰਟੀ ਦਾ ਆਯੋਜਨ ਕੀਤਾ ਜਾਵੇਗਾ।ਵਾਈਲਡਨ ਵੱਲੋਂ ਵਾਈਲਡਨ ਕਮਿਊਨਿਟੀ ਐਸੋਸੀਏਸ਼ਨ, ਸਾਈਕਲਪਾਥ ਕੈਲੋਨਾ ਅਤੇ ਟ੍ਰੇਲ ਕੋ ਇੰਕ. ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਦਾ ਕੇਂਦਰ ਵਾਈਲਡਨ ਪ੍ਰਿਜ਼ੈਂਟੇਸ਼ਨ ਸੈਂਟਰ ਅਤੇ ਇਸ ਦੇ ਪਿੱਛੇ ਸਥਿਤ ਨਵੇਂ ਮਾਊਂਟੇਨ ਬਾਈਕ ਟ੍ਰੇਲਹੈੱਡ ਹੋਣਗੇ।

ਵਾਈਲਡਨ ਦੇ ਮਾਰਕੀਟਿੰਗ ਅਤੇ ਕਮਿਊਨੀਕੇਸ਼ਨ ਡਾਇਰੈਕਟਰ ਵਿਨਸ ਈਗਰ ਨੇ ਕਿਹਾ ਕਿ ਇਹ ਟ੍ਰੇਲ ਕਈ ਸਾਲਾਂ ਦੀ ਯੋਜਨਾਬੰਦੀ ਅਤੇ ਮਿਹਨਤ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਕਮਿਊਨਿਟੀ ਨਾਲ ਮਿਲ ਕੇ ਇਨ੍ਹਾਂ ਨੂੰ ਖੋਲ੍ਹਣਾ ਬਹੁਤ ਖਾਸ ਪਲ ਹੈ ਅਤੇ ਕੈਲੋਨਾ ਦੇ ਹਰ ਨਿਵਾਸੀ ਨੂੰ ਇਸ ਜਸ਼ਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।

ਨਵੇਂ ਟ੍ਰੇਲ ਨੈੱਟਵਰਕ ਵਿੱਚ ਦੋ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਡਾਊਨਹਿੱਲ ਟ੍ਰੈਕ ਅਤੇ ਇੱਕ ਕਲਾਈਮਬ ਟ੍ਰੇਲ ਸ਼ਾਮਲ ਹਨ। ਇਹ ਟ੍ਰੇਲ ਸ਼ੁਰੂਆਤੀ ਰਾਈਡਰਾਂ ਤੋਂ ਲੈ ਕੇ ਤਜਰਬੇਕਾਰ ਮਾਊਂਟੇਨ ਬਾਈਕ ਸਵਾਰਾਂ ਤੱਕ ਸਭ ਲਈ ਉਚਿਤ ਹਨ।ਸਮਾਗਮ ਦੌਰਾਨ ਭਾਗ ਲੈਣ ਵਾਲਿਆਂ ਲਈ ਮੁਫ਼ਤ ਹਾਟ ਡੌਗ, ਆਈਸਕ੍ਰੀਮ ਸੈਂਡਵਿਚ ਅਤੇ ਹੋਰ ਤਾਜ਼ਗੀ ਭਰੇ ਪੇਅ ਪਦਾਰਥ ਉਪਲਬਧ ਕਰਵਾਏ ਜਾਣਗੇ। ਬੱਚਿਆਂ ਲਈ ਫੇਸ ਪੇਂਟਿੰਗ, ਰੰਗ ਭਰਨ ਦੀਆਂ ਗਤੀਵਿਧੀਆਂ ਅਤੇ ਪੰਪ ਟ੍ਰੈਕ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਟ੍ਰੇਲਾਂ ਦੇ ਨਾਲ-ਨਾਲ ਸੰਗੀਤ ਦਾ ਵੀ ਆਨੰਦ ਮਾਣਿਆ ਜਾ ਸਕੇਗਾ।

ਸਾਈਕਲਪਾਥ ਕੈਲੋਨਾ ਵੱਲੋਂ ਮਾਊਂਟੇਨ ਬਾਈਕ ਅਤੇ ਈ-ਬਾਈਕ ਡੈਮੋ ਵੀ ਕਰਵਾਏ ਜਾਣਗੇ, ਜਦਕਿ ਰਾਈਡਰਾਂ ਨੂੰ ਡਾਊਨਹਿੱਲ ਟ੍ਰੇਲਹੈੱਡ ਤੱਕ ਪਹੁੰਚਾਉਣ ਲਈ ਸ਼ਟਲ ਸੇਵਾ ਵੀ ਉਪਲਬਧ ਰਹੇਗੀ।ਸ਼ਾਮ 6:30 ਵਜੇ ਟ੍ਰੇਲ ਕੋ ਇੰਕ. ਵੱਲੋਂ ਇੱਕ ਖੁੱਲ੍ਹਾ ਬਾਈਕ ਜੈਮ ਮੁਕਾਬਲਾ ਕਰਵਾਇਆ ਜਾਵੇਗਾ, ਜਿਸ ਵਿੱਚ ਵਧੀਆ ਸਟਾਈਲ ਅਤੇ ਸ਼ਾਨਦਾਰ ਕਰਤੱਬ ਦਿਖਾਉਣ ਵਾਲੇ ਭਾਗੀਦਾਰਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ।ਇਸ ਤੋਂ ਇਲਾਵਾ ਸਮਾਗਮ ਦੇ ਪੰਜ ਵੱਖ-ਵੱਖ ਸਥਾਨਾਂ 'ਤੇ ਸਟੈਂਪ ਪਾਸ ਗਤੀਵਿਧੀ ਵੀ ਚਲਾਈ ਜਾਵੇਗੀ, ਜਿਸ ਵਿੱਚ ਹਿੱਸਾ ਲੈਣ ਵਾਲਿਆਂ ਲਈ ਗ੍ਰੈਂਡ ਪ੍ਰਾਈਜ਼ ਡਰਾਅ ਦਾ ਵੀ ਪ੍ਰਬੰਧ ਕੀਤਾ ਗਿਆ ਹੈ।