ਅਹਿਮਦਾਬਾਦ ਜਹਾਜ਼ ਹਾਦਸੇ ’ਚ ਹੁਣ ਤੱਕ 215 ਲੋਕਾਂ ਦੀ ਹੋਈ ਡੀਐਨਏ ਰਾਹੀਂ ਪਛਾਣ 

ਅਹਿਮਦਾਬਾਦ ਜਹਾਜ਼ ਹਾਦਸੇ ’ਚ ਹੁਣ ਤੱਕ 215 ਲੋਕਾਂ ਦੀ ਹੋਈ ਡੀਐਨਏ ਰਾਹੀਂ ਪਛਾਣ 

ਅਹਿਮਦਾਬਾਦ-ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਜੋ ਕਿ ਇੱਕ ਹਫ਼ਤਾ ਪਹਿਲਾਂ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਜਿਸ ਵਿੱਚ ਮਾਰੇ ਗਏ 275 ਲੋਕਾਂ ਵਿੱਚੋਂ 215 ਦੀ ਪਛਾਣ ਡੀਐਨਏ ਰਾਹੀਂ ਕੀਤੀ ਗਈ ਹੈ। 198 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।  ਜਾਣਕਾਰੀ ਮੁਤਾਬਕ ਅਹਿਮਦਾਬਾਦ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਕੇਸ਼ ਜੋਸ਼ੀ ਨੇ ਕਿਹਾ ਕਿ ਪੀੜਤਾਂ ਦੀ ਪਛਾਣ ਲਈ ਡੀਐਨਏ ਟੈਸਟ ਕੀਤੇ ਜਾ ਰਹੇ ਹਨ ਕਿਉਂਕਿ ਬਹੁਤ ਸਾਰੀਆਂ ਲਾਸ਼ਾਂ ਬਹੁਤ ਜ਼ਿਆਦਾ ਸੜੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ 198 ਪੀੜਤਾਂ ਦੀਆਂ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪੀਆਂ ਗਈਆਂ ਹਨ, ਉਨ੍ਹਾਂ ਵਿੱਚ 149 ਭਾਰਤੀ, 32 ਬ੍ਰਿਟਿਸ਼ ਨਾਗਰਿਕ, ਸੱਤ ਪੁਰਤਗਾਲੀ ਅਤੇ ਇੱਕ ਕੈਨੇਡੀਅਨ ਯਾਤਰੀ ਸ਼ਾਮਲ ਹਨ। ਇਸ ਤੋਂ ਇਲਾਵਾ ਹਾਦਸੇ ਵਿੱਚ ਜ਼ਮੀਨ ’ਤੇ ਮਾਰੇ ਗਏ ਸੱਤ ਲੋਕਾਂ ਦੀਆਂ ਲਾਸ਼ਾਂ ਵੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।  ਮੁੰਬਈ ਵਿੱਚ ਸੈਂਕੜੇ ਲੋਕਾਂ ਨੇ ਵੀਰਵਾਰ ਨੂੰ ਹਾਦਸਾਗ੍ਰਸਤ ਬੋਇੰਗ ਡਰੀਮਲਾਈਨਰ ਜਹਾਜ਼ ਦੇ ਸਹਿ-ਪਾਇਲਟ ਕਲਾਈਵ ਕੁੰਦਰ ਨੂੰ ਅੰਤਿਮ ਵਿਦਾਇਗੀ ਦਿੱਤੀ। ਕੁੰਦਰ ਦਾ ਸਸਕਾਰ ਸੇਵਰੀ ਈਸਾਈ ਕਬਰਸਤਾਨ ਵਿੱਚ ਕੀਤਾ ਗਿਆ।  ਡੀਐਨਏ ਟੈਸਟ ਰਾਹੀਂ ਰੋਸ਼ਨੀ ਦੀ ਪਛਾਣ ਕੀਤੀ ਗਈ ਅਤੇ ਬੁੱਧਵਾਰ ਰਾਤ ਨੂੰ ਉਸਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਰੋਸ਼ਨੀ ਅਗਲੇ ਸਾਲ ਮਾਰਚ ਵਿੱਚ ਠਾਣੇ ਦੇ ਇੱਕ ਮਰਚੈਂਟ ਨੇਵੀ ਅਫਸਰ ਨਾਲ ਵਿਆਹ ਕਰਨ ਜਾ ਰਹੀ ਸੀ। ਰੋਸ਼ਨੀ ਦੇ ਇੰਸਟਾਗ੍ਰਾਮ ’ਤੇ ਰੋਸ਼ਨੀ ਦੇ 54,000 ਫਾਲੋਅਰਜ਼ ਹਨ।