ਅਲਬਰਟਾ ਸਰਕਾਰ ਵੱਲੋਂ ਬਜ਼ੁਰਗਾਂ ਦੀ ਰਿਹਾਇਸ਼ ਅਤੇ ਦੇਖਭਾਲ ਲਈ 250 ਮਿਲੀਅਨ ਡਾਲਰ ਦਾ ਨਿਵੇਸ਼
Alberta is investing $250 million to expand affordable seniors housing and continuing care across the province. The funding will support 850 housing spaces, including 550 new continuing care spaces through $200 million and 300 seniors lodge spaces through $50 million. Applications are open until January 31, 2027. Alberta currently has approximately 890,000 seniors, with the population expected to exceed one million by 2034.
ਅਲਬਰਟਾ -ਅਲਬਰਟਾ ਸਰਕਾਰ ਵੱਲੋਂ ਸੂਬੇ ਵਿੱਚ ਬਜ਼ੁਰਗਾਂ ਦੀ ਰਿਹਾਇਸ਼ ਅਤੇ ਦੇਖਭਾਲ ਦੀਆਂ ਸਹੂਲਤਾਂ ਵਧਾਉਣ ਲਈ 250 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ 850 ਕਿਫਾਇਤੀ ਰਿਹਾਇਸ਼ੀ ਯੂਨਿਟਾਂ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਜਾਵੇਗਾ, ਤਾਂ ਜੋ ਬਜ਼ੁਰਗ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਦੇ ਨੇੜੇ ਰਹਿ ਸਕਣ।
ਇਸ ਰਕਮ ਵਿੱਚੋਂ 200 ਮਿਲੀਅਨ ਡਾਲਰ ਨਵੇਂ ਕੰਟੀਨਿਊਇੰਗ ਕੇਅਰ ਸੈਂਟਰਾਂ ਦੇ ਨਿਰਮਾਣ ਲਈ ਰੱਖੇ ਗਏ ਹਨ, ਜਿਨ੍ਹਾਂ ਰਾਹੀਂ 550 ਨਵੀਆਂ ਦੇਖਭਾਲ ਦੀਆਂ ਥਾਵਾਂ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ 50 ਮਿਲੀਅਨ ਡਾਲਰ ਸੀਨੀਅਰਜ਼ ਲੌਜ ਬਣਾਉਣ ਅਤੇ ਮੌਜੂਦਾ ਇਮਾਰਤਾਂ ਦੇ ਨਵੀਨੀਕਰਨ ਲਈ ਖਰਚੇ ਜਾਣਗੇ, ਜਿਸ ਨਾਲ 300 ਨਵੇਂ ਲੌਜ ਯੂਨਿਟਾਂ ਦੀ ਸਹੂਲਤ ਮਿਲੇਗੀ।
ਅਲਬਰਟਾ ਦੇ ਸਹਾਇਕ ਰਹਾਇਸ਼ ਅਤੇ ਸਮਾਜਿਕ ਸੇਵਾਵਾਂ ਮੰਤਰੀ ਨਾਥਨ ਨਿਊਡੋਰਫ ਨੇ ਕਿਹਾ ਕਿ ਸੂਬੇ ਦੇ ਬਜ਼ੁਰਗਾਂ ਨੇ ਅਲਬਰਟਾ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਨੂੰ ਵਧਦੀ ਉਮਰ ਦੇ ਨਾਲ ਲੋੜੀਂਦੀ ਰਿਹਾਇਸ਼ ਅਤੇ ਦੇਖਭਾਲ ਮਿਲਣੀ ਚਾਹੀਦੀ ਹੈ।
ਸਰਕਾਰ ਮੁਤਾਬਕ ਅਲਬਰਟਾ ਵਿੱਚ ਇਸ ਸਮੇਂ ਲਗਭਗ 8 ਲੱਖ 90 ਹਜ਼ਾਰ ਬਜ਼ੁਰਗ ਰਹਿ ਰਹੇ ਹਨ ਅਤੇ 2034 ਤੱਕ ਇਹ ਗਿਣਤੀ 10 ਲੱਖ ਤੋਂ ਵੱਧ ਹੋਣ ਦੀ ਉਮੀਦ ਹੈ। ਸੂਬੇ ਵਿੱਚ 30 ਹਜ਼ਾਰ ਤੋਂ ਵੱਧ ਸਰਕਾਰੀ ਫੰਡ ਪ੍ਰਾਪਤ ਕੰਟੀਨਿਊਇੰਗ ਕੇਅਰ ਯੂਨਿਟ ਹਨ ਅਤੇ ਲਗਭਗ 3,400 ਨਵੇਂ ਯੂਨਿਟਾਂ ਦਾ ਨਿਰਮਾਣ ਪਹਿਲਾਂ ਹੀ ਚੱਲ ਰਿਹਾ ਹੈ।
ਦੋਵਾਂ ਯੋਜਨਾਵਾਂ ਤਹਿਤ ਫੰਡ ਪ੍ਰਾਪਤ ਕਰਨ ਲਈ ਅਰਜ਼ੀਆਂ 31 ਜਨਵਰੀ 2027 ਤੱਕ ਦਿੱਤੀਆਂ ਜਾ ਸਕਦੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਨਿਵੇਸ਼ ਨਾਲ ਬਜ਼ੁਰਗਾਂ ਨੂੰ ਉਨ੍ਹਾਂ ਦੀਆਂ ਬਦਲਦੀਆਂ ਲੋੜਾਂ ਮੁਤਾਬਕ ਬਿਹਤਰ ਰਿਹਾਇਸ਼ ਅਤੇ ਸਿਹਤ ਸੰਭਾਲ ਸਹੂਲਤਾਂ ਮਿਲਣਗੀਆਂ।














