ਅਲਬਰਟਾ ਸਰਕਾਰ ਵੱਲੋਂ ਡੇ-ਕੇਅਰਾਂ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਮਾਪਿਆਂ ਨੂੰ ਜਾਣਕਾਰੀ ਦੇਣ ਲਈ ਨਵੇਂ ਕਦਮ

The Alberta government is proposing changes under Bill 35 to strengthen child safety, improve daycare oversight and keep parents better informed. The proposed amendments would allow the province to assess applicants' backgrounds, experience and compliance records before issuing or renewing childcare licences.

ਅਲਬਰਟਾ ਸਰਕਾਰ ਵੱਲੋਂ ਡੇ-ਕੇਅਰਾਂ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਮਾਪਿਆਂ ਨੂੰ ਜਾਣਕਾਰੀ ਦੇਣ ਲਈ ਨਵੇਂ ਕਦਮ

ਅਲਬਰਟਾ-ਅਲਬਰਟਾ ਸਰਕਾਰ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਡੇ-ਕੇਅਰਾਂ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਬਿੱਲ 35 ਤਹਿਤ ਨਵੇਂ ਬਦਲਾਅ ਪੇਸ਼ ਕਰ ਰਹੀ ਹੈ। ਪ੍ਰਸਤਾਵਿਤ ਸੋਧਾਂ ਦਾ ਉਦੇਸ਼ ਮਾਪਿਆਂ ਨੂੰ ਡੇ-ਕੇਅਰਾਂ ਵਿੱਚ ਵਾਪਰਨ ਵਾਲੀਆਂ ਗੰਭੀਰ ਘਟਨਾਵਾਂ, ਸੁਰੱਖਿਆ ਸਬੰਧੀ ਚਿੰਤਾਵਾਂ ਅਤੇ ਨਿਯਮਾਂ ਦੀ ਉਲੰਘਣਾ ਬਾਰੇ ਸਮੇਂ ਸਿਰ ਜਾਣਕਾਰੀ ਦੇਣਾ ਹੈ।

ਇਸ ਕਾਨੂੰਨ ਤਹਿਤ ਸਰਕਾਰ ਨੂੰ ਬਾਲ-ਸੰਭਾਲ ਕੇਂਦਰਾਂ ਦੇ ਲਾਇਸੈਂਸ ਜਾਰੀ ਕਰਨ ਜਾਂ ਨਵਿਆਉਣ ਸਮੇਂ ਬਿਨੈਕਾਰਾਂ ਦੇ ਤਜਰਬੇ, ਵਿੱਤੀ ਸਮਰੱਥਾ ਅਤੇ ਪਿਛਲੇ ਰਿਕਾਰਡ ਦੀ ਜਾਂਚ ਕਰਨ ਦੇ ਵਧੇਰੇ ਅਧਿਕਾਰ ਮਿਲਣਗੇ। ਇਸ ਤੋਂ ਇਲਾਵਾ, ਅਰਲੀ ਚਾਈਲਡਹੁੱਡ ਐਜੂਕੇਟਰਾਂ ਦੇ ਪ੍ਰਮਾਣੀਕਰਨ ਅਤੇ ਨਿਗਰਾਨੀ ਪ੍ਰਣਾਲੀ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ।

ਨਵੇਂ ਨਿਯਮਾਂ ਅਨੁਸਾਰ ਲਾਇਸੰਸਸ਼ੁਦਾ ਡੇ-ਕੇਅਰਾਂ ਨੂੰ ਮਹੱਤਵਪੂਰਨ ਸੁਰੱਖਿਆ ਘਟਨਾਵਾਂ, ਪ੍ਰਸ਼ਾਸਕੀ ਜੁਰਮਾਨਿਆਂ ਅਤੇ ਲਾਇਸੈਂਸ ਸਬੰਧੀ ਕਾਰਵਾਈਆਂ ਬਾਰੇ ਮਾਪਿਆਂ ਨੂੰ ਸੂਚਿਤ ਕਰਨਾ ਪਵੇਗਾ। ਜੇਕਰ ਕਿਸੇ ਗੰਭੀਰ ਘਟਨਾ ਤੋਂ ਬਾਅਦ ਸਰਕਾਰ ਵੱਲੋਂ ਸੁਰੱਖਿਆ ਯੋਜਨਾ ਲਾਗੂ ਕੀਤੀ ਜਾਂਦੀ ਹੈ, ਤਾਂ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ। ਸਰਕਾਰ ਲੋੜ ਪੈਣ 'ਤੇ ਪਰਿਵਾਰਾਂ ਨੂੰ ਸਿੱਧੇ ਤੌਰ 'ਤੇ ਵੀ ਸੂਚਿਤ ਕਰ ਸਕੇਗੀ।

ਇਸ ਤੋਂ ਇਲਾਵਾ, ਜਦੋਂ ਵਿਅਕਤੀਗਤ ਨਿਰੀਖਣ ਤੁਰੰਤ ਸੰਭਵ ਨਾ ਹੋਵੇ ਤਾਂ ਸੀਮਤ ਹਾਲਤਾਂ ਵਿੱਚ ਵਰਚੁਅਲ ਨਿਰੀਖਣ ਦੀ ਵੀ ਇਜਾਜ਼ਤ ਦਿੱਤੀ ਜਾਵੇਗੀ। ਸਰਕਾਰ ਮੁਤਾਬਕ ਹਰ ਗੰਭੀਰ ਘਟਨਾ ਦੀ ਜਾਣਕਾਰੀ ਸਾਰੇ ਪਰਿਵਾਰਾਂ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ ਅਤੇ ਇਸ ਦੌਰਾਨ ਬੱਚਿਆਂ ਦੀ ਗੋਪਨੀਯਤਾ ਤੇ ਜਾਂਚ ਪ੍ਰਕਿਰਿਆ ਦਾ ਧਿਆਨ ਰੱਖਿਆ ਜਾਵੇਗਾ।

ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਡਿਮੇਟ੍ਰੀਓਸ ਨਿਕੋਲਾਈਡਜ਼ ਨੇ ਕਿਹਾ ਕਿ ਮਾਪਿਆਂ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਸਹੀ ਦੇਖਭਾਲ ਹੋ ਰਹੀ ਹੈ। ਪ੍ਰਸਤਾਵਿਤ ਬਾਲ-ਸੰਭਾਲ ਸੋਧਾਂ ਸਰਕਾਰੀ ਐਲਾਨ ਤੋਂ ਬਾਅਦ 1 ਮਾਰਚ, 2027 ਤੋਂ ਲਾਗੂ ਹੋਣਗੀਆਂ।