ਅਲਬਰਟਾ ਵਿੱਚ ਖਸਰੇ ਦੇ 300 ਤੋਂ ਵੱਧ ਮਾਮਲੇ ਦਰਜ
Alberta surpasses 300 measles cases as doctors warn of exponential increases

ਕੈਲਗਰੀ-ਅਲਬਰਟਾ ਵਿੱਚ 300 ਤੋਂ ਵੱਧ ਲੋਕ ਖਸਰੇ ਤੋਂ ਬਿਮਾਰ ਹੋ ਚੁੱਕੇ ਹਨ ਅਤੇ ਡਾਕਟਰਾਂ ਦਾ ਇੱਕ ਸਮੂਹ ਚੇਤਾਵਨੀ ਦੇ ਰਿਹਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਵਾਇਰਸ ਤੇਜ਼ੀ ਨਾਲ ਵਧ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਸਬੰਧੀ ਅਲਬਰਟਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸ਼ੈਲੀ ਡੱਗਨ ਨੇ ਕਿਹਾ ਕਿ ਅਲਬਰਟਾ ਸਰਕਾਰ ਨੇ ਵੀਰਵਾਰ ਨੂੰ 16 ਨਵੇਂ ਖਸਰੇ ਦੇ ਮਾਮਲੇ ਦਰਜ ਕੀਤੇ, ਜਿਸ ਨਾਲ ਸੂਬੇ ਦੀ ਕੁੱਲ ਗਿਣਤੀ 313 ਹੋ ਗਈ। ਸਰਕਾਰ ਨੇ ਕਿਸੇ ਵੀ ਮੌਤ ਦੀ ਰਿਪੋਰਟ ਨਹੀਂ ਕੀਤੀ ਹੈ ਅਤੇ ਸੋਮਵਾਰ ਤੱਕ ਤਿੰਨ ਲੋਕ ਇੰਟੈਂਸਿਵ ਕੇਅਰ ਪ੍ਰਾਪਤ ਕਰ ਰਹੇ ਸਨ। ਇਸ ਸਬੰਧੀ ਵਧਦੇ ਕੇਸਾਂ ਦੀ ਗਿਣਤੀ ਨੇ ਏਐਮਏ ਨੂੰ ਚੇਤਾਵਨੀ ਦੇਣ ਲਈ ਪ੍ਰੇਰਿਤ ਕੀਤਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੇਸਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਦੇਖਣ ਮਿਲ ਸਕਦਾ ਹੈ।
ਇਸ ਮੌਕੇ ਅਲਬਰਟਾ ਦੇ ਸਿਹਤ ਵਿਭਾਗ ਦੇ ਸਾਬਕਾ ਮੁੱਖ ਮੈਡੀਕਲ ਅਫਸਰ ਡਾ. ਜੇਮਜ਼ ਟੈਲਬੋਟ ਦਾ ਕਹਿਣਾ ਹੈ ਕਿ ਰਿਪੋਰਟ ਕੀਤੇ ਮਾਮਲਿਆਂ ਨਾਲੋਂ ਕਿਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਅਤੇ ਹਰ 1,000 ਮਾਮਲਿਆਂ ਪਿੱਛੇ ਇੱਕ ਤੋਂ ਤਿੰਨ ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਲੋਕ ਹੋਰ ਵੀ ਮਾਨਸਿਕ ਅਤੇ ਸਰੀਰਿਕ ਤੌਰ ਦੀਆਂ ਬਿਮਾਰੀਆਂ ਨਾਲ ਜੂਝ ਸਕਦੇ ਹਨ। ਉਨ੍ਹਾਂ ਕਿਹਾ ਕਿ ਖਸਰਾ ਇੱਕ ਕਮਰੇ ਵਿੱਚ ਦੋ ਘੰਟਿਆਂ ਤੱਕ ਛੂਤਕਾਰੀ ਰਹਿ ਸਕਦਾ ਹੈ, ਜਿਸ ਨਾਲ ਵਾਇਰਸ ਵਾਲੇ ਇੱਕ ਵਿਅਕਤੀ ਲਈ ਇਸਨੂੰ ਇੱਕੋ ਸਮੇਂ ਇੱਕ ਦਰਜਨ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਸੰਭਵ ਹੋ ਜਾਂਦਾ ਹੈ।
ਸੂਬਾਈ ਅੰਕੜੇ ਦਰਸਾਉਂਦੇ ਹਨ ਕਿ 68 ਪ੍ਰਤੀਸ਼ਤ ਅਲਬਰਟਾ ਵਾਸੀਆਂ ਨੂੰ ਖਸਰੇ ਤੋਂ ਬਚਾਅ ਕਰਨ ਵਾਲੇ ਟੀਕੇ ਦੀਆਂ ਦੋ ਖੁਰਾਕਾਂ ਲਗਾਈਆਂ ਜਾ ਰਹੀਆਂ ਹਨ ਅਤੇ ਦੱਖਣੀ ਜ਼ੋਨ ਵਿੱਚ ਜਿੱਥੇ ਜ਼ਿਆਦਾਤਰ ਮਾਮਲਿਆਂ ਦਾ ਪਤਾ ਲਗਾਇਆ ਗਿਆ ਹੈ, 55 ਪ੍ਰਤੀਸ਼ਤ ਲੋਕਾਂ ਨੂੰ ਕਵਰ ਕੀਤਾ ਗਿਆ ਹੈ। ਇਸ ਮੌਕੇ ਡੁਗਨ ਨੇ ਕਿਹਾ ਕਿ ਘੱਟ ਟੀਕਾਕਰਨ ਦਰਾਂ ਅਤੇ ਖਸਰੇ ਦੇ ਉੱਚ ਪੱਧਰ ਦੇ ਛੂਤ ਵਾਇਰਸ ਨੂੰ ਫੈਲਣ ਤੋਂ ਰੋਕਣਾ ਚੁਣੌਤੀਪੂਰਨ ਬਣਾ ਦੇਣਗੇ। ਇਸ ਮੌਕੇ ਡਾਕਟਰਾਂ ਦੁਆਰਾ ਇਸ ਪ੍ਰਕੋਪ ’ਤੇ ਸਖ਼ਤੀ ਵਰਤਣ ਦੀ ਮੰਗ ਕਰਨ ਤੋਂ ਬਾਅਦ, ਸਿਹਤ ਮੰਤਰੀ ਐਡਰੀਆਨਾ ਲਾਗਰੇਂਜ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਇੱਕ ਸਿੱਧੇ ਸੰਦੇਸ਼ ਦੇ ਨਾਲ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੀ ਹੈ: ਖਸਰਾ ਨਾ ਲਗਵਾਓ, ਟੀਕਾਕਰਨ ਕਰਵਾਓ। ਲਾਗ੍ਰੇਂਜ ਨੇ ਦੱਸਿਆ ਕਿ ਅਲਬਰਟਾ ਦੀ ਮੁਹਿੰਮ ਪਹਿਲਾਂ ਹੀ ਕੰਮ ਕਰ ਰਹੀ ਹੈ, ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਖਸਰੇ ਦੇ ਟੀਕਾਕਰਨ ਵਿੱਚ 60 ਪ੍ਰਤੀਸ਼ਤ ਤੋਂ ਵੱਧ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਪਹਿਲੇ ਕੇਸ ਦਾ ਪਤਾ ਲੱਗਣ ਤੋਂ ਬਾਅਦ ਸੂਬਾ ਖਸਰੇ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਸਥਿਤੀ ’ਤੇ ਜਲਦੀ ਕਾਬੂ ਪਾ ਲਿਆ ਜਾਵੇਗਾ।