Jul 8, 2026 0 3
Jul 8, 2026 0 2
Jul 8, 2026 0 10
Jun 13, 2026 0 20
Jun 10, 2026 0 21
Jun 9, 2026 0 26
Jun 5, 2026 0 21
Jun 5, 2026 0 25
Jul 6, 2026 0 11
Jul 5, 2026 0 10
Jun 16, 2026 0 50
Jul 2, 2026 0 11
Jul 2, 2026 0 10
Jan 8, 2026 0 63
Jan 8, 2026 0 81
Jan 8, 2026 0 65
Jan 8, 2026 0 64
Jun 21, 2026 0 13
Jun 17, 2026 0 19
Jun 14, 2026 0 17
Jun 13, 2026 0 19
Jul 5, 2026 0 6
Jun 16, 2026 0 19
Jun 14, 2026 0 15
Jun 13, 2026 0 18
Join our subscribers list to get the latest news, updates and special offers directly in your inbox
International
ਵਾਸ਼ਿੰਗਟਨ-ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਨੇ ਨਵਾਂ ਇਮੀਗ੍ਰੇਸ਼ਨ ਨਿਯਮ ਜਾਰੀ ਕਰਦਿਆਂ ਕਿਹਾ ਹੈ ਕਿ ਅਸਥਾਈ ਵੀਜ਼ਿਆਂ ’ਤੇ ਅਮਰੀਕਾ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਸਤੇ ਆਪਣੇ ਦੇਸ਼ ਵਾਪਸ ਜਾਣਾ ਪਵੇਗਾ।USCIS ਵੱਲੋਂ ਜਾਰੀ ਬਿਆਨ ਮੁਤਾਬਕ ਇਸ ਨੀਤੀ ਦਾ ਮਕਸਦ ਇਮੀਗ੍ਰੇਸ਼ਨ ਕਾਨੂੰਨਾਂ ਦੇ “ਮੂਲ ਉਦੇਸ਼” ਨੂੰ ਲਾਗੂ ਕਰਨਾ ਅਤੇ ਵਿਦੇਸ਼ੀ ਵੀਜ਼ਾ ਪ੍ਰਕਿਰਿਆ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨਾ ਹੈ।
ਇਹ ਨਿਯਮ ਖਾਸ ਤੌਰ ’ਤੇ ਅੰਤਰਰਾਸ਼ਟਰੀ ਵਿਦਿਆਰਥੀਆਂ, ਅਸਥਾਈ ਕਰਮਚਾਰੀਆਂ ਅਤੇ ਟੂਰਿਸਟ ਵੀਜ਼ੇ ’ਤੇ ਰਹਿ ਰਹੇ ਲੋਕਾਂ ’ਤੇ ਲਾਗੂ ਹੋਵੇਗਾ। ਹੁਣ ਅਜਿਹੇ ਲੋਕਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਵਾਸਤੇ ਆਪਣੇ ਦੇਸ਼ ਵਿੱਚ ਸਥਿਤ ਅਮਰੀਕੀ ਦੂਤਾਵਾਸ ਜਾਂ ਕੌਂਸੂਲੇਟ ਰਾਹੀਂ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ।
ਹਾਲਾਂਕਿ USCIS ਨੇ ਕਿਹਾ ਹੈ ਕਿ “ਵਿਸ਼ੇਸ਼ ਹਾਲਾਤਾਂ” ਵਿੱਚ ਕੁਝ ਲੋਕਾਂ ਨੂੰ ਛੋਟ ਦਿੱਤੀ ਜਾ ਸਕਦੀ ਹੈ ਅਤੇ ਹਰ ਮਾਮਲੇ ਦੀ ਵੱਖਰੇ ਤੌਰ ’ਤੇ ਸਮੀਖਿਆ ਕੀਤੀ ਜਾਵੇਗੀ।USCIS ਦੇ ਬੁਲਾਰੇ ਜ਼ੈਕ ਕਾਹਲਰ ਨੇ ਕਿਹਾ ਕਿ ਅਸਥਾਈ ਵੀਜ਼ੇ ਇੱਕ ਨਿਰਧਾਰਤ ਮਿਆਦ ਅਤੇ ਖਾਸ ਉਦੇਸ਼ ਲਈ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਸਥਾਈ ਨਿਵਾਸ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਦੇਸ਼ ਤੋਂ ਹੀ ਗ੍ਰੀਨ ਕਾਰਡ ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ।ਉਨ੍ਹਾਂ ਦੇ ਅਨੁਸਾਰ ਇਹ ਕਦਮ ਇਮੀਗ੍ਰੇਸ਼ਨ ਸਿਸਟਮ ਵਿੱਚ ਮੌਜੂਦ ਖਾਮੀਆਂ ਨੂੰ ਰੋਕਣ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਲਈ ਚੁੱਕਿਆ ਗਿਆ ਹੈ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਵੀ ਇਸ ਨੀਤੀ ਦਾ ਸਮਰਥਨ ਕਰਦਿਆਂ ਸੋਸ਼ਲ ਮੀਡੀਆ ’ਤੇ ਕਿਹਾ ਕਿ “ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਦਾ ਦੌਰ ਹੁਣ ਖਤਮ ਹੋ ਗਿਆ ਹੈ।”ਦੂਜੇ ਪਾਸੇ ਸ਼ਰਨਾਰਥੀਆਂ ਅਤੇ ਮਨੁੱਖੀ ਤਸਕਰੀ ਦੇ ਪੀੜਤਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਇਸ ਫ਼ੈਸਲੇ ’ਤੇ ਚਿੰਤਾ ਜਤਾਈ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ HIAS ਨਾਮਕ ਸੰਸਥਾ ਨੇ ਕਿਹਾ ਕਿ ਇਸ ਨਾਲ ਕਈ ਪੀੜਤ ਲੋਕਾਂ ਨੂੰ ਦੁਬਾਰਾ ਖਤਰਨਾਕ ਹਾਲਾਤਾਂ ਵਾਲੇ ਦੇਸ਼ਾਂ ਵਿੱਚ ਵਾਪਸ ਜਾਣਾ ਪੈ ਸਕਦਾ ਹੈ।ਇਹ ਨਵਾਂ ਨਿਯਮ ਪਿਛਲੇ ਇੱਕ ਸਾਲ ਦੌਰਾਨ ਅਮਰੀਕੀ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਸਖ਼ਤ ਬਣਾਉਣ ਲਈ ਚੁੱਕੇ ਗਏ ਕਦਮਾਂ ਦੀ ਲੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
Previous Article
Next Article
Like
Dislike
Love
Funny
Angry
Sad
Wow
Sep 3, 2025 0 63
Apr 16, 2026 0 32
Apr 4, 2026 0 38
Jul 28, 2025 0 51
Oct 24, 2025 0 37
Apr 19, 2026 0 24
This site uses cookies. By continuing to browse the site you are agreeing to our use of cookies.