ਸਕੂਲ ਬੱਸ ਦੀ ਲਪੇਟ ’ਚ ਆਈ ਔਰਤ ਦੀ ਇਲਾਜ ਦੌਰਾਨ ਮੌਤ

A woman in her 60s who was struck by a school bus in southwest Calgary last Thursday has died from her injuries. The collision occurred around 3 p.m. near 162 Avenue and 6 Street S.W. Two children were on the bus but were not injured. Calgary police are investigating, and it has not yet been determined whether impairment, speed or distraction played a role in the collision.

ਸਕੂਲ ਬੱਸ ਦੀ ਲਪੇਟ ’ਚ ਆਈ ਔਰਤ ਦੀ ਇਲਾਜ ਦੌਰਾਨ ਮੌਤ

ਕੈਲਗਰੀ (ਕੈਨੇਡਾ): ਦੱਖਣ-ਪੱਛਮੀ ਕੈਲਗਰੀ ਦੇ ਸੋਮਰਸੈੱਟ ਇਲਾਕੇ ਵਿੱਚ ਪਿਛਲੇ ਹਫ਼ਤੇ ਸਕੂਲ ਬੱਸ ਦੀ ਲਪੇਟ ਵਿੱਚ ਆਈ 60 ਸਾਲ ਦੇ ਕਰੀਬ ਦੀ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਕੈਲਗਰੀ ਪੁਲਿਸ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ।ਪੁਲਿਸ ਮੁਤਾਬਕ ਇਹ ਹਾਦਸਾ ਵੀਰਵਾਰ ਦੁਪਹਿਰ ਕਰੀਬ 3 ਵਜੇ 162ਵੀਂ ਐਵੇਨਿਊ ਅਤੇ 6ਵੀਂ ਸਟ੍ਰੀਟ ਐੱਸ.ਡਬਲਿਊ. ਨੇੜੇ ਵਾਪਰਿਆ। ਔਰਤ ਸੜਕ ਪਾਰ ਕਰ ਰਹੀ ਸੀ, ਜਦੋਂ ਉਹ ਸਕੂਲ ਬੱਸ ਦੀ ਲਪੇਟ ਵਿੱਚ ਆ ਗਈ।

ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੇ ਐਮਰਜੈਂਸੀ ਕਰਮਚਾਰੀਆਂ ਨੂੰ ਸ਼ੁਰੂਆਤ ਵਿੱਚ ਔਰਤ ਦੀਆਂ ਸੱਟਾਂ ਗੰਭੀਰ ਨਹੀਂ ਲੱਗੀਆਂ। ਉਸ ਨੂੰ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ ਸੀ। ਹਾਲਾਂਕਿ, ਸ਼ੁੱਕਰਵਾਰ ਨੂੰ ਉਸ ਦੀ ਹਾਲਤ ਵਿਗੜਨ ਦੀ ਜਾਣਕਾਰੀ ਸਾਹਮਣੇ ਆਈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।ਹਾਦਸੇ ਸਮੇਂ ਸਕੂਲ ਬੱਸ ਵਿੱਚ ਦੋ ਬੱਚੇ ਸਵਾਰ ਸਨ, ਜਿਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਬੱਸ ਚਾਲਕ ਹਾਦਸੇ ਤੋਂ ਬਾਅਦ ਮੌਕੇ ’ਤੇ ਹੀ ਰਿਹਾ।ਕੈਲਗਰੀ ਪੁਲਿਸ ਦੀ ਟ੍ਰੈਫਿਕ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਹਾਦਸੇ ਵਿੱਚ ਚਾਲਕ ਦੀ ਅਸਮਰੱਥਾ, ਤੇਜ਼ ਰਫ਼ਤਾਰ ਜਾਂ ਧਿਆਨ ਭਟਕਣ ਦਾ ਕੋਈ ਯੋਗਦਾਨ ਸੀ ਜਾਂ ਨਹੀਂ।