ਇਨਫਰਾਸਟਰਕਚਰ ਪ੍ਰੋਜੈਕਟਾਂ ਲਈ ਸਰਕਾਰੀ ਸੰਪਤੀ ਵੇਚਣ ‘ਤੇ ਵਿਚਾਰ ਕਰ ਰਹੀ ਕੈਨੇਡਾ ਸਰਕਾਰ
ਓਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਨੇ ਸੰਕੇਤ ਦਿੱਤਾ ਹੈ ਕਿ ਫੈਡਰਲ ਸਰਕਾਰ ਵੱਡੇ ਇਨਫਰਾਸਟਰਕਚਰ ਪ੍ਰੋਜੈਕਟਾਂ ਲਈ ਫੰਡ ਇਕੱਠਾ ਕਰਨ ਦੇ ਮਕਸਦ ਨਾਲ ਕੁਝ ਸਰਕਾਰੀ ਸੰਪਤੀਆਂ ਵੇਚਣ ਜਾਂ ਨਵੇਂ ਮਾਡਲ ਹੇਠ ਚਲਾਉਣ ਬਾਰੇ ਵਿਚਾਰ ਕਰ ਰਹੀ ਹੈ।
ਪਾਰਲੀਮੈਂਟ ਹਿੱਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਰਨੀ ਨੇ ਕਿਹਾ ਕਿ ਸਰਕਾਰ ਦੇਸ਼ ਦੀਆਂ ਅਜਿਹੀਆਂ ਸੰਪਤੀਆਂ ਦੀ ਪਛਾਣ ਕਰ ਰਹੀ ਹੈ, ਜਿਨ੍ਹਾਂ ਤੋਂ ਪ੍ਰਾਪਤ ਹੋਣ ਵਾਲੀ ਰਕਮ ਨੂੰ ਨਵੇਂ ਵਿਕਾਸ ਪ੍ਰੋਜੈਕਟਾਂ ਵਿੱਚ ਲਗਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੁਝ ਏਅਰਪੋਰਟਾਂ ਅਤੇ ਬੰਦਰਗਾਹਾਂ ਨੂੰ ਨਵੇਂ ਪ੍ਰਬੰਧਕੀ ਮਾਡਲ ਤਹਿਤ ਲਿਆਂਦਾ ਜਾ ਸਕਦਾ ਹੈ ਜਾਂ ਉਨ੍ਹਾਂ ਦੀ ਵਿੱਕਰੀ ‘ਤੇ ਵੀ ਵਿਚਾਰ ਹੋ ਸਕਦਾ ਹੈ।
ਹਾਲਾਂਕਿ ਪ੍ਰਧਾਨ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਬੰਦਰਗਾਹਾਂ ਦੀ ਵਿੱਕਰੀ ਸਰਕਾਰ ਦੀ ਤੁਰੰਤ ਤਰਜੀਹ ਨਹੀਂ ਹੈ।ਟਰਾਂਸਪੋਰਟ ਮੰਤਰੀ Steven MacKinnon ਨੇ ਕਿਹਾ ਕਿ ਏਅਰਪੋਰਟ ਲੋਕਾਂ ਦੀ ਸਾਂਝੀ ਸੰਪਤੀ ਹਨ ਅਤੇ ਸਰਕਾਰ ਦਾ ਧਿਆਨ ਹਵਾਈ ਯਾਤਰਾ ਨੂੰ ਹੋਰ ਸੁਖਾਲਾ, ਪ੍ਰਭਾਵਸ਼ਾਲੀ ਅਤੇ ਸਸਤਾ ਬਣਾਉਣ ਉੱਤੇ ਕੇਂਦ੍ਰਿਤ ਹੈ।
ਸਰਕਾਰ ਦੇ ਇਸ ਕਦਮ ਨੂੰ “Canada Strong Fund” ਤਹਿਤ ਵੱਡੇ ਇਨਫਰਾਸਟਰਕਚਰ ਪ੍ਰੋਜੈਕਟਾਂ ਨੂੰ ਮਜ਼ਬੂਤੀ ਦੇਣ ਦੀ ਯੋਜਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
















