ਅਸਥਾਈ ਸਮਝੌਤਿਆਂ ‘ਤੇ ਵੋਟਿੰਗ 20 ਅਪ੍ਰੈਲ ਤੋਂ: ਪੋਸਟਲ ਵਰਕਰਜ਼ ਯੂਨੀਅਨ

ਅਸਥਾਈ ਸਮਝੌਤਿਆਂ ‘ਤੇ ਵੋਟਿੰਗ 20 ਅਪ੍ਰੈਲ ਤੋਂ: ਪੋਸਟਲ ਵਰਕਰਜ਼ ਯੂਨੀਅਨ

ਦੋ ਸਾਲਾਂ ਤੋਂ ਚੱਲ ਰਹੇ ਮਜ਼ਦੂਰੀ ਵਿਵਾਦ ਤੋਂ ਬਾਅਦ ਮੈਂਬਰ 30 ਮਈ ਤੱਕ ਕਰਨਗੇ ਰੈਟੀਫਿਕੇਸ਼ਨ ਵੋਟ

ਓਟਵਾ-ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ (CUPW) ਨੇ ਐਲਾਨ ਕੀਤਾ ਹੈ ਕਿ ਉਸ ਦੇ ਮੈਂਬਰ ਕੈਨੇਡਾ ਪੋਸਟ ਨਾਲ ਹੋਏ ਅਸਥਾਈ ਸਮਝੌਤਿਆਂ ‘ਤੇ 20 ਅਪ੍ਰੈਲ ਤੋਂ 30 ਮਈ ਤੱਕ ਰੈਟੀਫਿਕੇਸ਼ਨ ਵੋਟਿੰਗ ਕਰਨਗੇ।

ਇਹ ਸਮਝੌਤੇ ਦੋ ਬਾਰਗੇਨਿੰਗ ਯੂਨਿਟਾਂ ਨਾਲ ਦਸੰਬਰ ਦੇ ਅੰਤ ਵਿੱਚ ਤੈਅ ਹੋਏ ਸਨ ਅਤੇ ਲਗਭਗ ਦੋ ਸਾਲਾਂ ਤੋਂ ਚੱਲ ਰਹੇ ਮਜ਼ਦੂਰੀ ਵਿਵਾਦ ਤੋਂ ਬਾਅਦ ਸੰਭਵ ਹੋਏ। ਗੱਲਬਾਤ ਲੰਬੀ ਖਿੱਚਣ ਕਾਰਨ ਕਰਮਚਾਰੀ ਕਈ ਵਾਰ ਹੜਤਾਲਾਂ ‘ਤੇ ਵੀ ਰਹੇ ਅਤੇ ਤਨਖ਼ਾਹਾਂ ਤੇ ਡਾਕ ਸੇਵਾ ਦੇ ਢਾਂਚਾਗਤ ਬਦਲਾਵਾਂ ‘ਤੇ ਅਸਹਿਮਤੀਆਂ ਬਣੀਆਂ ਰਹੀਆਂ।

ਯੂਨੀਅਨ ਪਹਿਲਾਂ ਹੀ ਆਪਣੇ ਲਗਭਗ 55,000 ਮੈਂਬਰਾਂ ਨੂੰ ਇਨ੍ਹਾਂ ਸਮਝੌਤਿਆਂ ਦੇ ਹੱਕ ਵਿੱਚ ਵੋਟ ਪਾਉਣ ਦੀ ਸਿਫ਼ਾਰਿਸ਼ ਕਰ ਚੁੱਕੀ ਹੈ। ਕੈਨੇਡਾ ਪੋਸਟ ਮੁਤਾਬਕ ਪ੍ਰਸਤਾਵਾਂ ਵਿੱਚ ਵਧੀਆ ਤਨਖ਼ਾਹਾਂ, ਸੁਧਰੇ ਫ਼ਾਇਦੇ ਅਤੇ ਵੀਕਐਂਡ ਪਾਰਸਲ ਡਿਲਿਵਰੀ ਲਈ ਨਵਾਂ ਮਾਡਲ ਸ਼ਾਮਿਲ ਹੈ।ਦੋਨਾਂ ਪੱਖਾਂ ਨੇ ਇਹ ਵੀ ਸਹਿਮਤੀ ਦਿੱਤੀ ਹੈ ਕਿ ਵੋਟਿੰਗ ਦੌਰਾਨ ਨਾ ਕੋਈ ਹੜਤਾਲ ਹੋਵੇਗੀ ਅਤੇ ਨਾ ਹੀ ਲਾਕਆਉਟ ਕੀਤਾ ਜਾਵੇਗਾ।