’Met Gala’ ’ਚ ਪਹਿਲੀ ਵਾਰ ਸ਼ਾਮਲ ਹੋਣਗੇ ਦਿਲਜੀਤ ਦੋਸਾਂਝ
ਨਵੀਂ ਦਿੱਲੀ-ਪੰਜਾਬ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਫੈਸ਼ਨ ਸਮਾਰੋਹ ‘ਮੇਟ ਗਾਲਾ 2025’ ’ਚ ਪਹਿਲੀ ਵਾਰ ਸ਼ਾਮਲ ਹੋਣ ਜਾ ਰਹੇ ਹਨ। ਜਾਣਕਾਰੀ ਮੁਤਾਬਕ ਦੋਸਾਂਝ ਨੇ ਸੋਸ਼ਲ ਮੀਡੀਆ ਮੰਚ ’ਇੰਸਟਾਗ੍ਰਾਮ ਸਟੋਰੀ’ ’ਤੇ ’ਮੇਟਾ ਗਾਲਾ’ ਗੀਤ ਸਾਂਝਾ ਕਰਦੇ ਹੋਏ ਕੈਪਸ਼ਨ ’ਚ ਲਿਖਿਆ,’’ਇਹ ਪਹਿਲੀ ਵਾਰ ਹੈ।’’ ’ਮੇਟ ਗਾਲਾ’ ਪ੍ਰੋਗਰਾਮ 5 ਮਈ ਨੂੰ ਨਿਊਯਾਰਕ ਦੇ ਮੈਟਰੋਪੋਲਿਟਨ ਮਿਊਜ਼ੀਅਮ ਆਫ਼ ਆਰਟ ’ਚ ਆਯੋਜਿਤ ਕੀਤਾ ਜਾਵੇਗਾ।
ਇਸ ਸਾਲ ਆਯੋਜਨ ਦਾ ਵਿਸ਼ਾ ਹੈ ‘ਸੁਪਰਫਾਈਨ : ਟੇਲਰਿੰਗ ਬਲੈਕ ਸਟਾਈਲ’ ਹੈ। ਦਿਲਜੀਤ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਵੀ ਪਹਿਲੀ ਵਾਰ ਮੇਟ ਗਾਲਾ ’ਚ ਨਜ਼ਰ ਆਏਗੀ। ਉਸ ਨੇ ਵੀ ਇੰਸਟਾਗ੍ਰਾਮ ਸਟੋਰੀ ’ਤੇ ਪੋਸਟ ਕਰ ਕੇ ਦੱਸਿਆ ਕਿ ਉਹ ਨਿਊਯਾਰਕ ਪਹੁੰਚ ਗਈ ਹੈ। ਖ਼ਬਰਾਂ ਅਨੁਸਾਰ, ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਵੀ ਇਸ ਫੈਸ਼ਨ ਸਮਾਰੋਹ ’ਚ ਸ਼ਾਮਲ ਹੋਣਗੇ।
















