ਪੰਜਾਬ ਕਿੰਗਜ਼ ਦਾ ਧਮਾਕੇਦਾਰ ਪ੍ਰਦਰਸ਼ਨ, ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਹਰਾਇਆ
ਮੁੱਲਾਂਪੁਰ-Punjab Kings ਨੇ ਸ਼ਾਨਦਾਰ ਬੈਟਿੰਗ ਪ੍ਰਦਰਸ਼ਨ ਦੇ ਨਾਲ Lucknow Super Giants ਨੂੰ 54 ਦੌੜਾਂ ਨਾਲ ਹਰਾਕੇ ਆਈਪੀਐਲ 2026 ਵਿੱਚ ਆਪਣੀ ਅਜੇਤੂ ਲੜੀ ਕਾਇਮ ਰੱਖੀ ਹੈ।ਕਪਤਾਨ Shreyas Iyer ਦੀ ਅਗਵਾਈ ਹੇਠ ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 254/7 ਦਾ ਵੱਡਾ ਸਕੋਰ ਬਣਾਇਆ। ਟੀਮ ਲਈ Priyansh Arya ਅਤੇ Cooper Connolly ਨੇ ਤਾਬੜਤੋੜ ਛੱਕੇ ਮਾਰਦਿਆਂ ਮੈਚ ਦਾ ਰੁਖ ਹੀ ਬਦਲ ਦਿੱਤਾ।ਦੋਹਾਂ ਬੱਲੇਬਾਜ਼ਾਂ ਨੇ ਮੱਧ ਓਵਰਾਂ ਵਿੱਚ ਕੇਵਲ 22 ਗੇਂਦਾਂ ‘ਚ 78 ਦੌੜਾਂ ਜੋੜ ਕੇ ਲਖਨਊ ਦੀ ਗੇਂਦਬਾਜ਼ੀ ਨੂੰ ਬੇਅਸਰ ਕਰ ਦਿੱਤਾ। ਇਸ ਦੌਰਾਨ 10 ਛੱਕੇ ਲੱਗੇ, ਜਿਸ ਨਾਲ ਸਕੋਰ ਤੇਜ਼ੀ ਨਾਲ ਵਧਿਆ।
ਲਖਨਊ ਵੱਲੋਂ Mohammed Shami ਨੇ ਸ਼ੁਰੂਆਤ ਵਿੱਚ ਵਿਕਟ ਲਈ, ਪਰ ਉਸ ਤੋਂ ਬਾਅਦ ਪੰਜਾਬ ਦੇ ਬੱਲੇਬਾਜ਼ ਹਾਵੀ ਰਹੇ।ਜਵਾਬ ਵਿੱਚ ਲਖਨਊ ਦੀ ਟੀਮ ਵੱਡੇ ਟਾਰਗੇਟ ਦੇ ਦਬਾਅ ਹੇਠ ਆ ਗਈ। ਕਪਤਾਨ Rishabh Pant ਨੇ 42 ਦੌੜਾਂ ਬਣਾਈਆਂ, ਪਰ ਹੋਰ ਬੱਲੇਬਾਜ਼ ਲੰਮਾ ਸਕੋਰ ਨਹੀਂ ਕਰ ਸਕੇ।
ਪੰਜਾਬ ਦੇ ਗੇਂਦਬਾਜ਼ਾਂ ਵਿੱਚ Arshdeep Singh ਅਤੇ Yuzvendra Chahal ਨੇ ਮਹੱਤਵਪੂਰਨ ਵਿਕਟਾਂ ਲੈ ਕੇ ਮੈਚ ‘ਤੇ ਪੂਰਾ ਕਾਬੂ ਬਣਾਇਆ ਰੱਖਿਆ।ਲਖਨਊ ਦੀ ਟੀਮ, ਜਿਸ ਵਿੱਚ Mitchell Marsh, Aiden Markram ਅਤੇ Nicholas Pooran ਵਰਗੇ ਖਿਡਾਰੀ ਸ਼ਾਮਲ ਹਨ, ਟਾਰਗੇਟ ਹਾਸਲ ਕਰਨ ਵਿੱਚ ਅਸਫਲ ਰਹੀ।ਇਸ ਜਿੱਤ ਨਾਲ ਪੰਜਾਬ ਕਿੰਗਜ਼ ਨੇ ਟੂਰਨਾਮੈਂਟ ਵਿੱਚ ਆਪਣੀ ਦਾਅਵੇਦਾਰੀ ਹੋਰ ਮਜ਼ਬੂਤ ਕਰ ਲਈ ਹੈ ਅਤੇ ਟੀਮ ਦਾ ਆਤਮਵਿਸ਼ਵਾਸ ਵੀ ਉੱਚੀ ਸਤਰ ‘ਤੇ ਹੈ।
















