ਕੇਲੋਨਾ ਸਿਟੀ ਕੌਂਸਲ ਵੱਲੋਂ ਡਾਊਨਟਾਊਨ ਦੇ ਸੁਪਰਵਾਈਜ਼ਡ ਕੰਜ਼ੰਪਸ਼ਨ ਸੈਂਟਰ ਨੂੰ ਬੰਦ ਕਰਨ ਦੀ ਮੰਗ

Kelowna City Council is calling for the downtown supervised consumption site to not be renewed in 2027, citing growing concerns about crime and public safety around the facility. Mayor Tom Dyas says police, fire and bylaw services have responded to thousands of incidents since the site opened in 2021. The mayor is also calling for a regional mandatory treatment centre in the Okanagan for people struggling with severe addictions and mental health issues. Meanwhile, 17 toxic-drug deaths were recorded in the Okanagan in June.

ਕੇਲੋਨਾ ਸਿਟੀ ਕੌਂਸਲ ਵੱਲੋਂ ਡਾਊਨਟਾਊਨ ਦੇ ਸੁਪਰਵਾਈਜ਼ਡ ਕੰਜ਼ੰਪਸ਼ਨ ਸੈਂਟਰ ਨੂੰ ਬੰਦ ਕਰਨ ਦੀ ਮੰਗ

ਕੇਲੋਨਾ-ਕੇਲੋਨਾ ਸਿਟੀ ਕੌਂਸਲ ਨੇ ਡਾਊਨਟਾਊਨ ਸਥਿਤ ਸੁਪਰਵਾਈਜ਼ਡ ਕੰਜ਼ੰਪਸ਼ਨ ਸਾਈਟ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਮੇਅਰ ਟੌਮ ਡਾਇਸ ਨੇ ਸਿਟੀ ਕੌਂਸਲ ਦੀ ਤਰਫੋਂ ਫੈਡਰਲ ਸਿਹਤ ਮੰਤਰਾਲੇ ਨੂੰ ਪੱਤਰ ਲਿਖ ਕੇ 2027 ਵਿੱਚ ਇਸ ਸੈਂਟਰ ਦੀ ਨਵੀਂ ਮਨਜ਼ੂਰੀ ਨਾ ਦੇਣ ਦੀ ਅਪੀਲ ਕੀਤੀ ਹੈ।ਆਊਟਰੀਚ ਅਰਬਨ ਹੈਲਥ ਸੈਂਟਰ, 1649 ਪੈਂਡੋਸੀ ਸਟਰੀਟ ’ਤੇ ਸਥਿਤ ਹੈ। ਇੱਥੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੌਰਾਨ ਸਿਖਲਾਈ ਪ੍ਰਾਪਤ ਸਟਾਫ ਵੱਲੋਂ ਨਿਗਰਾਨੀ ਅਤੇ ਲੋੜ ਪੈਣ ’ਤੇ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਕੇਂਦਰ ਨੁਕਸਾਨ ਘਟਾਉਣ ਵਾਲੀਆਂ ਸੇਵਾਵਾਂ, ਸਿਹਤ ਸੰਭਾਲ ਅਤੇ ਇਲਾਜ ਲਈ ਰੈਫਰਲ ਵੀ ਪ੍ਰਦਾਨ ਕਰਦਾ ਹੈ।

26 ਅਗਸਤ ਨੂੰ ਲਿਖੇ ਪੱਤਰ ਵਿੱਚ ਮੇਅਰ ਡਾਇਸ ਨੇ ਕਿਹਾ ਕਿ ਇਸ ਸਾਈਟ ਦੇ ਆਲੇ-ਦੁਆਲੇ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਉਨ੍ਹਾਂ ਮੁਤਾਬਕ ਇਲਾਕੇ ਵਿੱਚ ਗੈਂਗ ਗਤੀਵਿਧੀਆਂ, ਹਥਿਆਰਾਂ ਨਾਲ ਜੁੜੇ ਹਮਲੇ, ਘਰੇਲੂ ਹਿੰਸਾ, ਨਸ਼ਿਆਂ ਦੀ ਤਸਕਰੀ, ਚੋਰੀ ਦਾ ਸਮਾਨ ਵੇਚਣ, ਅੱਗਜ਼ਨੀ, ਓਵਰਡੋਜ਼ ਅਤੇ ਹੋਰ ਮੈਡੀਕਲ ਐਮਰਜੈਂਸੀਆਂ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਪੱਤਰ ਅਨੁਸਾਰ, 2021 ਵਿੱਚ ਸਾਈਟ ਖੁੱਲ੍ਹਣ ਤੋਂ ਬਾਅਦ ਆਰ.ਸੀ.ਐੱਮ.ਪੀ. ਨੂੰ ਸਾਈਟ ਜਾਂ ਇਸ ਦੇ ਨੇੜਲੇ ਇਲਾਕੇ ਵਿੱਚ 3,466 ਸੇਵਾ ਕਾਲਾਂ ਮਿਲੀਆਂ। ਇਸ ਤੋਂ ਇਲਾਵਾ ਕੇਲੋਨਾ ਫਾਇਰ ਡਿਪਾਰਟਮੈਂਟ ਨੇ 371 ਮੈਡੀਕਲ ਕਾਲਾਂ ਅਤੇ 24 ਬਾਹਰੀ ਅੱਗ ਨਾਲ ਸਬੰਧਤ ਕਾਲਾਂ ਦਾ ਜਵਾਬ ਦਿੱਤਾ। ਬਾਇਲਾਅ ਸੇਵਾਵਾਂ ਵੱਲੋਂ ਰੋਜ਼ਾਨਾ ਦੀਆਂ ਆਮ ਕਾਰਵਾਈਆਂ ਤੋਂ ਇਲਾਵਾ 420 ਘਟਨਾਵਾਂ ਨਾਲ ਨਜਿੱਠਿਆ ਗਿਆ।ਮੇਅਰ ਡਾਇਸ ਨੇ ਕਿਹਾ ਕਿ ਕੌਂਸਲ ਨੇ ਇਹ ਫੈਸਲਾ ਹਲਕੇ ਵਿੱਚ ਨਹੀਂ ਲਿਆ। ਉਨ੍ਹਾਂ ਮੰਨਿਆ ਕਿ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਸਿਹਤ ਸੇਵਾਵਾਂ ਦੀ ਲੋੜ ਹੈ, ਪਰ ਉਨ੍ਹਾਂ ਅਨੁਸਾਰ ਸਾਈਟ ਦੇ ਆਲੇ-ਦੁਆਲੇ ਅਪਰਾਧ ਅਤੇ ਜਨਤਕ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਹੁਣ ਕਾਫ਼ੀ ਵੱਧ ਗਈਆਂ ਹਨ।

2023 ਵਿੱਚ ਡਾਊਨਟਾਊਨ ਕੇਲੋਨਾ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ 133 ਕਾਰੋਬਾਰਾਂ ਦੇ ਨੁਮਾਇੰਦਿਆਂ ਵਿੱਚੋਂ 89 ਫੀਸਦੀ ਨੇ ਕਿਹਾ ਸੀ ਕਿ ਆਊਟਰੀਚ ਅਰਬਨ ਹੈਲਥ ਸੈਂਟਰ ਦਾ ਡਾਊਨਟਾਊਨ ’ਤੇ ਪ੍ਰਭਾਵ “ਮਾੜਾ” ਜਾਂ “ਬਹੁਤ ਮਾੜਾ” ਹੈ।ਅਰ ਨੇ ਆਪਣੇ ਪੱਤਰ ਵਿੱਚ ਬੀ.ਸੀ. ਸਰਕਾਰ ਤੋਂ ਓਕਾਨਾਗਨ ਖੇਤਰ ਵਿੱਚ ਇੱਕ ਖੇਤਰੀ ਲਾਜ਼ਮੀ ਇਲਾਜ ਕੇਂਦਰ ਸਥਾਪਤ ਕਰਨ ਦੀ ਮੰਗ ਵੀ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਹੂਲਤ ਗੰਭੀਰ ਨਸ਼ਾ, ਮਾਨਸਿਕ ਸਿਹਤ ਅਤੇ ਦਿਮਾਗੀ ਸੱਟ ਨਾਲ ਜੂਝ ਰਹੇ ਉਨ੍ਹਾਂ ਲੋਕਾਂ ਲਈ ਹੋਣੀ ਚਾਹੀਦੀ ਹੈ ਜੋ ਆਪਣੇ ਆਪ ਇਲਾਜ ਸ਼ੁਰੂ ਜਾਂ ਜਾਰੀ ਰੱਖਣ ਵਿੱਚ ਅਸਮਰੱਥ ਹਨ।

ਇਸ ਦੌਰਾਨ, 25 ਅਗਸਤ ਨੂੰ ਬੀ.ਸੀ. ਕੋਰੋਨਰਜ਼ ਸਰਵਿਸ ਦੀ ਰਿਪੋਰਟ ਮੁਤਾਬਕ ਜੂਨ ਮਹੀਨੇ ਵਿੱਚ ਓਕਾਨਾਗਨ ਖੇਤਰ ਵਿੱਚ ਜ਼ਹਿਰੀਲੇ ਨਸ਼ਿਆਂ ਕਾਰਨ 17 ਮੌਤਾਂ ਦਰਜ ਕੀਤੀਆਂ ਗਈਆਂ। ਇੰਟੀਰੀਅਰ ਹੈਲਥ ਦੇ ਪੂਰੇ ਖੇਤਰ ਵਿੱਚ ਇਸ ਸਾਲ ਹੁਣ ਤੱਕ 132 ਮੌਤਾਂ ਦਰਜ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 70 ਮੌਤਾਂ ਓਕਾਨਾਗਨ ਖੇਤਰ ਵਿੱਚ ਹੋਈਆਂ।ਓਕਾਨਾਗਨ ਵਿੱਚ ਸਭ ਤੋਂ ਵੱਧ ਮੌਤਾਂ ਕੇਲੋਨਾ ਵਿੱਚ 37, ਇਸ ਤੋਂ ਬਾਅਦ ਕੈਮਲੂਪਸ ਵਿੱਚ 17, ਵਰਨਨ ਵਿੱਚ 11 ਅਤੇ ਪੈਂਟਿਕਟਨ ਵਿੱਚ 6 ਦਰਜ ਕੀਤੀਆਂ ਗਈਆਂ ਹਨ।ਕੇਲੋਨਾ ਸਿਟੀ ਕੌਂਸਲ ਦੇ ਪੱਤਰ ’ਤੇ ਇੰਟੀਰੀਅਰ ਹੈਲਥ ਦੀ ਪ੍ਰਤੀਕਿਰਿਆ ਹਾਲੇ ਸਾਹਮਣੇ ਨਹੀਂ ਆਈ।