ਐੱਚ-1ਬੀ ਤੇ ਜੇ-1 ਵੀਜ਼ਾ ਦੁਰਵਰਤੋਂ ’ਤੇ ਅਮਰੀਕਾ ਦੀ ਸਖ਼ਤੀ
The Trump administration is expected to announce findings on alleged H-1B and J-1 visa fraud and abuse. US agencies are increasing scrutiny of visa applications, employers and labor brokers.
ਵਾਸ਼ਿੰਗਟਨ-ਟਰੰਪ ਪ੍ਰਸ਼ਾਸਨ ਵੱਲੋਂ ਐੱਚ-1ਬੀ ਅਤੇ ਜੇ-1 ਵੀਜ਼ਾ ਪ੍ਰੋਗਰਾਮਾਂ ਵਿੱਚ ਕਥਿਤ ਧੋਖਾਧੜੀ ਤੇ ਦੁਰਵਰਤੋਂ ਬਾਰੇ ਵੀਰਵਾਰ ਨੂੰ ਵੱਡੇ ਖੁਲਾਸੇ ਕੀਤੇ ਜਾਣ ਦੀ ਉਮੀਦ ਹੈ। ਕਿਰਤ ਵਿਭਾਗ ਅਤੇ ਨਿਆਂ ਵਿਭਾਗ ਵੱਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਕਿਰਤ ਵਿਭਾਗ ਦੀ ਜਾਂਚ ਵਿੱਚ ਜਾਅਲੀ ਐੱਚ-1ਬੀ ਅਰਜ਼ੀਆਂ, ਤਨਖ਼ਾਹ ਵਿੱਚੋਂ ਗੈਰਕਾਨੂੰਨੀ ਹਿੱਸਾ ਲੈਣ ਅਤੇ ਲੇਬਰ ਬ੍ਰੋਕਰਾਂ ਨਾਲ ਜੁੜੀਆਂ ਕਥਿਤ ਧੋਖਾਧੜੀਆਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਕੁਝ ਕੰਪਨੀਆਂ ਦੇ ਦਫ਼ਤਰਾਂ ਦੀ ਜਾਂਚ ਦੌਰਾਨ ਸਰਗਰਮ ਕਾਰੋਬਾਰ ਦੇ ਘੱਟ ਸਬੂਤ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ।ਇਸ ਦੇ ਨਾਲ ਹੀ ਅਮਰੀਕੀ ਪ੍ਰਸ਼ਾਸਨ ਨੇ ਐੱਫ-1 ਵਿਦਿਆਰਥੀਆਂ ਦੀ ਓਪੀਟੀ ਹਿੱਸੇਦਾਰੀ ਲਈ 70,000 ਡਾਲਰ ਤੱਕ ਦੀ ਫੀਸ ਦਾ ਪ੍ਰਸਤਾਵ ਰੱਖਿਆ ਹੈ। ਐੱਚ-1ਬੀ ਅਰਜ਼ੀਆਂ ਦੀ ਜਾਂਚ ਹੋਰ ਸਖ਼ਤ ਕਰਨ ਦੇ ਕਦਮ ਵੀ ਚੁੱਕੇ ਜਾ ਰਹੇ ਹਨ।
















