ਸਲਮਾਨ ਖ਼ਾਨ ਨੇ ਸਵੇਰੇ 5 ਵਜੇ ਰਿਲੀਜ਼ ਕੀਤਾ ਨਵਾਂ ਗੀਤ, ਫ਼ਿਲਮ 'ਮਾਤ੍ਰਭੂਮੀ' ਦੇ ਗੀਤ ਨੂੰ ਲੈ ਕੇ ਪ੍ਰਸ਼ੰਸਕ ਹੈਰਾਨ
Salman Khan released his new song 'Teri Sexy Beauty' from the upcoming film Maatrubhumi at 5 AM without prior announcement.
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਬੁੱਧਵਾਰ ਸਵੇਰੇ ਕਰੀਬ 5 ਵਜੇ ਆਪਣੀ ਆਉਣ ਵਾਲੀ ਫ਼ਿਲਮ 'ਮਾਤ੍ਰਭੂਮੀ' ਦਾ ਨਵਾਂ ਗੀਤ 'ਤੇਰੀ ਸੈਕਸੀ ਬਿਊਟੀ' ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਖ਼ਾਸ ਗੱਲ ਇਹ ਰਹੀ ਕਿ ਗੀਤ ਦੀ ਰਿਲੀਜ਼ ਬਾਰੇ ਪਹਿਲਾਂ ਕੋਈ ਐਲਾਨ ਨਹੀਂ ਕੀਤਾ ਗਿਆ ਸੀ।
ਇਸ ਗੀਤ ਨੂੰ ਸਲਮਾਨ ਖ਼ਾਨ ਅਤੇ ਮੁਸਕਾਨ ਨੇ ਆਪਣੀ ਆਵਾਜ਼ ਦਿੱਤੀ ਹੈ, ਜਦਕਿ ਹਿਮੇਸ਼ ਰੇਸ਼ਮੀਆ ਨੇ ਇਸ ਦਾ ਸੰਗੀਤ ਤਿਆਰ ਕੀਤਾ ਹੈ। ਸਾਜਿਦ ਖ਼ਾਨ ਨੇ ਗੀਤ ਦੇ ਬੋਲ ਲਿਖੇ ਹਨ ਅਤੇ ਵਾਧੂ ਗਾਇਕੀ ਵੀ ਕੀਤੀ ਹੈ। ਗੀਤ ਦੇ ਵੀਡੀਓ ਵਿੱਚ ਸਲਮਾਨ ਖ਼ਾਨ ਨਾਲ ਅਦਾਕਾਰਾ ਚਿਤਰਾਂਗਦਾ ਸਿੰਘ ਨਜ਼ਰ ਆ ਰਹੀ ਹੈ।
ਗੀਤ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਸ ਦੀ ਸਵੇਰੇ 5 ਵਜੇ ਰਿਲੀਜ਼ ਨੂੰ ਲੈ ਕੇ ਹੈਰਾਨੀ ਪ੍ਰਗਟਾਈ। ਇਸ ਦੇ ਨਾਲ ਹੀ ਕਈ ਲੋਕਾਂ ਨੇ ਸਵਾਲ ਕੀਤਾ ਕਿ ਰੋਮਾਂਸ ਅਤੇ ਮਸਤੀ ਨਾਲ ਭਰਪੂਰ ਇਹ ਗੀਤ ਜੰਗ 'ਤੇ ਆਧਾਰਿਤ ਗੰਭੀਰ ਫ਼ਿਲਮ 'ਮਾਤ੍ਰਭੂਮੀ' ਵਿੱਚ ਕਿਵੇਂ ਢੁੱਕਦਾ ਹੈ।
ਜ਼ਿਕਰਯੋਗ ਹੈ ਕਿ ਸਲਮਾ ਖ਼ਾਨ ਵੱਲੋਂ ਨਿਰਮਿਤ ਅਤੇ ਅਪੂਰਵ ਲਖੀਆ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਚਿਤਰਾਂਗਦਾ ਸਿੰਘ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਫ਼ਿਲਮ ਦਾ ਨਾਂ ਪਹਿਲਾਂ 'ਬੈਟਲ ਆਫ਼ ਗਲਵਾਨ' ਰੱਖਿਆ ਗਿਆ ਸੀ। ਇਸ ਦੀ ਨਵੀਂ ਰਿਲੀਜ਼ ਮਿਤੀ ਬਾਰੇ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।














