ਵੈਸਟ ਕੇਲੋਨਾ ਵਿੱਚ ਰੋਜ਼ ਵੈਲੀ ਜਲ ਸੇਵਾ ਖੇਤਰ ਦੇ ਪਾਣੀ ਦੀ ਜਾਂਚ ਜਾਰੀ
West Kelowna continues testing and monitoring the Rose Valley Water Service area after temporary water discolouration linked to low levels of manganese was discovered on October 5.
ਵੈਸਟ ਕੇਲੋਨਾ-ਵੈਸਟ ਕੇਲੋਨਾ ਦੇ ਰੋਜ਼ ਵੈਲੀ ਜਲ ਸੇਵਾ ਖੇਤਰ ਵਿੱਚ ਪਾਣੀ ਦੀ ਗੁਣਵੱਤਾ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਸ਼ਹਿਰ ਦੇ ਅਧਿਕਾਰੀਆਂ ਵੱਲੋਂ ਪਾਣੀ ਦੇ ਵਾਧੂ ਨਮੂਨੇ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਸ਼ਹਿਰ ਪ੍ਰਸ਼ਾਸਨ ਅਨੁਸਾਰ, ਥੈਂਕਸਗਿਵਿੰਗ ਦੀਆਂ ਛੁੱਟੀਆਂ ਦੌਰਾਨ ਅਤੇ ਇਸ ਹਫ਼ਤੇ ਵੀ ਕਰਮਚਾਰੀਆਂ ਨੇ ਪਾਣੀ ਦੀ ਜਾਂਚ ਅਤੇ ਨਿਗਰਾਨੀ ਜਾਰੀ ਰੱਖੀ। ਇਸ ਹਫ਼ਤੇ ਦੀ ਜਾਂਚ ਦੇ ਨਤੀਜੇ ਸ਼ਹਿਰ ਦੀ ਵੈੱਬਸਾਈਟ ’ਤੇ ਉਪਲਬਧ ਹਨ।
ਇਹ ਕਾਰਵਾਈ 5 ਅਕਤੂਬਰ ਨੂੰ ਪਾਣੀ ਸ਼ੁੱਧ ਕਰਨ ਵਾਲੇ ਪਲਾਂਟ ਵਿੱਚ ਪਾਣੀ ਦੇ ਰੰਗ ਵਿੱਚ ਆਰਜ਼ੀ ਤਬਦੀਲੀ ਆਉਣ ਤੋਂ ਬਾਅਦ ਕੀਤੀ ਜਾ ਰਹੀ ਹੈ। ਇਸ ਦਾ ਕਾਰਨ ਮੈਂਗਨੀਜ਼ ਦੀ ਘੱਟ ਮਾਤਰਾ ਸੀ, ਜਿਸ ਨੂੰ ਸਮੇਂ ਸਿਰ ਮੁਰੰਮਤ ਕਰਕੇ ਠੀਕ ਕਰ ਦਿੱਤਾ ਗਿਆ ਸੀ।
ਸ਼ਹਿਰ ਪ੍ਰਸ਼ਾਸਨ ਨੇ ਦੱਸਿਆ ਕਿ ਪਾਣੀ ਸ਼ੁੱਧ ਕਰਨ ਵਾਲੇ ਪਲਾਂਟ ਤੋਂ ਨਿਕਲਣ ਮਗਰੋਂ ਪਾਣੀ ਨੂੰ ਭੂਮੀਗਤ ਪਾਈਪਾਂ ਰਾਹੀਂ ਪੂਰੇ ਖੇਤਰ ਵਿੱਚ ਪਹੁੰਚਣ ਲਈ ਕਈ ਦਿਨ ਲੱਗਦੇ ਹਨ। ਇਸ ਕਾਰਨ ਕੁਝ ਵਸਨੀਕਾਂ ਨੂੰ ਅਜੇ ਵੀ ਰੰਗ ਬਦਲਿਆ ਹੋਇਆ ਪਾਣੀ ਮਿਲਣ ਦੀ ਸੰਭਾਵਨਾ ਹੈ।
ਪਾਣੀ ਦੀ ਸਪਲਾਈ ਪ੍ਰਣਾਲੀ ਵਿੱਚੋਂ ਰੰਗ ਬਦਲਣ ਵਾਲੇ ਤੱਤਾਂ ਨੂੰ ਹਟਾਉਣ ਲਈ ਕਰਮਚਾਰੀ ਪਾਈਪਾਂ ਦੀ ਚੁਣੀਆਂ ਹੋਈਆਂ ਥਾਵਾਂ ’ਤੇ ਪਾਣੀ ਛੱਡ ਰਹੇ ਹਨ ਅਤੇ ਪਾਣੀ ਦੇ ਭੰਡਾਰਾਂ ਵਿੱਚੋਂ ਪਾਣੀ ਦਾ ਪੱਧਰ ਘਟਾ ਰਹੇ ਹਨ। ਇਸ ਨਾਲ ਪਾਣੀ ਨੂੰ ਜਲਦੀ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ।
ਪਾਣੀ ਦੀ ਜਾਂਚ ਸ਼ੁੱਧੀਕਰਨ ਪਲਾਂਟ ਅਤੇ ਸਪਲਾਈ ਨੈੱਟਵਰਕ ਦੇ ਵੱਖ-ਵੱਖ ਸਥਾਨਾਂ ’ਤੇ ਕੀਤੀ ਜਾ ਰਹੀ ਹੈ। ਇੰਟੀਰੀਅਰ ਹੈਲਥ ਜਾਂਚ ਦੇ ਨਤੀਜਿਆਂ ਦੀ ਸਮੀਖਿਆ ਕਰਦਾ ਹੈ ਅਤੇ ਪਾਣੀ ਦੀ ਗੁਣਵੱਤਾ ਸਬੰਧੀ ਸਲਾਹ ਜਾਰੀ ਕਰਨ ਬਾਰੇ ਦਿਸ਼ਾ-ਨਿਰਦੇਸ਼ ਦਿੰਦਾ ਹੈ।
















