ਜਵਾਬੀ ਟੈਰਿਫ ਲਾਗੂ ਹੋਣ ਤੋਂ ਪਹਿਲਾਂ ਪੌਲੀਏਵ ਨੇ ਕਾਰਨੀ ਸਰਕਾਰ ਤੋਂ ਮੰਗਿਆ ਸਪੱਸ਼ਟ ਜਵਾਬ
Pierre Poilievre has demanded clear answers from Prime Minister Mark Carney’s government as Canada prepares to impose retaliatory tariffs on U.S. goods. He wants the government to explain how the new tariffs will affect Canadian consumers and businesses and what relief measures are planned. Meanwhile, Carney says Canada is working to reduce its dependence on the United States by expanding trade partnerships with other countries.
ਓਟਵਾ-ਕੈਨੇਡਾ ਵੱਲੋਂ ਅਮਰੀਕੀ ਵਸਤਾਂ 'ਤੇ ਜਵਾਬੀ ਟੈਰਿਫ ਲਾਗੂ ਕਰਨ ਦੀ ਤਿਆਰੀ ਦਰਮਿਆਨ ਵਿਰੋਧੀ ਧਿਰ ਦੇ ਆਗੂ ਪੀਏਰ ਪੌਲੀਏਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਰਕਾਰ ਨੂੰ ਘੇਰਦਿਆਂ ਵਧੇਰੇ ਜਾਣਕਾਰੀ ਜਨਤਕ ਕਰਨ ਦੀ ਮੰਗ ਕੀਤੀ ਹੈ।ਪੌਲੀਏਵ ਨੇ ਕਿਹਾ ਕਿ ਸਰਕਾਰ ਨੂੰ ਕੈਨੇਡੀਅਨ ਲੋਕਾਂ ਅਤੇ ਕਾਰੋਬਾਰਾਂ ਨੂੰ ਸਪੱਸ਼ਟ ਤੌਰ 'ਤੇ ਦੱਸਣਾ ਚਾਹੀਦਾ ਹੈ ਕਿ ਨਵੇਂ ਟੈਰਿਫਾਂ ਦਾ ਉਨ੍ਹਾਂ ਦੀਆਂ ਜੇਬਾਂ ਅਤੇ ਕਾਰੋਬਾਰਾਂ ਉੱਤੇ ਕਿੰਨਾ ਅਸਰ ਪਵੇਗਾ।
ਉਨ੍ਹਾਂ ਨੇ ਕਾਰਨੀ ਸਰਕਾਰ ਤੋਂ ਇਹ ਵੀ ਪੁੱਛਿਆ ਕਿ ਵਧਣ ਵਾਲੀਆਂ ਕੀਮਤਾਂ ਅਤੇ ਕਾਰੋਬਾਰੀ ਖਰਚਿਆਂ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਦੀ ਕੀ ਯੋਜਨਾ ਹੈ।ਦੋਵੇਂ ਦੇਸ਼ਾਂ ਵਿਚਾਲੇ ਵਪਾਰਕ ਟਕਰਾਅ ਉਸ ਵੇਲੇ ਹੋਰ ਤੇਜ਼ ਹੋ ਗਿਆ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਕਈ ਕੈਨੇਡੀਅਨ ਉਤਪਾਦਾਂ ਉੱਤੇ ਨਵੇਂ ਟੈਰਿਫ ਲਗਾ ਦਿੱਤੇ ਸਨ।
ਹੁਣ ਕੈਨੇਡਾ ਵੀ ਅਮਰੀਕਾ ਤੋਂ ਆਉਣ ਵਾਲੇ ਕਈ ਉਤਪਾਦਾਂ, ਜਿਨ੍ਹਾਂ ਵਿੱਚ ਡੇਅਰੀ ਵਸਤਾਂ, ਪਲਾਈਵੁੱਡ ਅਤੇ ਸਨਸਕ੍ਰੀਨ ਸ਼ਾਮਲ ਹਨ, ਉੱਤੇ ਜਵਾਬੀ ਡਿਊਟੀ ਲਗਾਉਣ ਜਾ ਰਿਹਾ ਹੈ।ਪੌਲੀਏਵ ਨੇ ਉਸ ਸੰਭਾਵਿਤ ਵਪਾਰਕ ਸਮਝੌਤੇ ਬਾਰੇ ਵੀ ਪੂਰੀ ਜਾਣਕਾਰੀ ਮੰਗੀ ਹੈ ਜੋ ਅਮਰੀਕਾ ਨਾਲ ਗੱਲਬਾਤ ਦੌਰਾਨ ਤਿਆਰ ਹੋਣ ਦੇ ਨੇੜੇ ਪਹੁੰਚ ਗਿਆ ਸੀ, ਪਰ ਅੰਤਿਮ ਪੜਾਅ 'ਤੇ ਸਿਰੇ ਨਹੀਂ ਚੜ੍ਹ ਸਕਿਆ।ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੇ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਵਾਸ਼ਿੰਗਟਨ ਨਾਲ ਗੱਲਬਾਤ ਦੌਰਾਨ ਕਿਹੜੇ ਮੁੱਦਿਆਂ ਉੱਤੇ ਸਹਿਮਤੀ ਬਣੀ ਅਤੇ ਕਿਹੜੀਆਂ ਸ਼ਰਤਾਂ ਨੂੰ ਕੈਨੇਡਾ ਨੇ ਮਨਜ਼ੂਰ ਨਹੀਂ ਕੀਤਾ।
ਦੂਜੇ ਪਾਸੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਸਰਕਾਰ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਲਈ ਹੋਰ ਦੇਸ਼ਾਂ ਨਾਲ ਵਪਾਰਕ ਸਾਂਝ ਵਧਾਉਣ ਦੇ ਰਾਹ ਖੋਲ੍ਹ ਰਹੀ ਹੈ।ਕਾਰਨੀ ਨੇ ਕਿਹਾ ਕਿ ਮੌਜੂਦਾ ਚੁਣੌਤੀਆਂ ਦੇ ਸਮੇਂ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਦੇਸ਼ ਦੇ ਲੋਕਾਂ ਦੀ ਏਕਤਾ ਅਤੇ ਆਪਸੀ ਸਹਿਯੋਗ ਹੈ।
















