ਮਾਂਟਰੀਅਲ ਦੇ ਦੱਖਣੀ ਇਲਾਕੇ ’ਚ ਹੈਲੀਕਾਪਟਰ ਹਾਦਸਾ, 4 ਲੋਕਾਂ ਦੀ ਮੌਤ
Four people were killed after a helicopter crashed and caught fire on the South Shore of Montreal on Saturday afternoon.
ਮਾਂਟਰੀਅਲ-ਮਾਂਟਰੀਅਲ ਦੇ ਦੱਖਣੀ ਇਲਾਕੇ ਵਿੱਚ ਸ਼ਨੀਵਾਰ ਦੁਪਹਿਰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ।
ਸੂਬਾਈ ਪੁਲਿਸ ਸੂਰੇਤੇ ਦੁ ਕਿਊਬੈਕ (ਐੱਸਕਿਊ) ਮੁਤਾਬਕ ਪੁਲਿਸ ਨੂੰ ਦੁਪਹਿਰ ਕਰੀਬ 2:30 ਵਜੇ ਹਾਦਸੇ ਦੀ ਸੂਚਨਾ ਮਿਲੀ। ਹੈਲੀਕਾਪਟਰ ਹਾਈਵੇਅ 10 ਤੋਂ ਬਾਹਰ ਸੈਂਟ-ਬ੍ਰਿਜਿਡ-ਡੀਬਰਵਿਲੇ ਨਗਰਪਾਲਿਕਾ ਵਿੱਚ ਰਾਂ ਦੈਸ ਏਕੋਸਿਆ ਦੇ ਨੇੜੇ ਹਾਦਸਾਗ੍ਰਸਤ ਹੋਇਆ।ਐੱਸਕਿਊ ਦੀ ਸਾਰਜੈਂਟ ਔਦਰੇ-ਐਨ ਬਿਲੋਡੋ ਨੇ ਦੱਸਿਆ ਕਿ ਹੈਲੀਕਾਪਟਰ ਵਿੱਚ ਸਵਾਰ ਚਾਰੇ ਲੋਕਾਂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਐਮਰਜੈਂਸੀ ਟੀਮਾਂ ਨੇ ਲਗਭਗ ਇੱਕ ਘੰਟੇ ਦੇ ਅੰਦਰ ਅੱਗ ’ਤੇ ਕਾਬੂ ਪਾ ਲਿਆ।
ਮੁੱਢਲੀ ਜਾਣਕਾਰੀ ਮੁਤਾਬਕ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੈਲੀਕਾਪਟਰ ਵਿੱਚ ਕੋਈ ਸਮੱਸਿਆ ਪੈਦਾ ਹੋਈ ਅਤੇ ਇਸ ਤੋਂ ਬਾਅਦ ਇਹ ਹਾਦਸਾਗ੍ਰਸਤ ਹੋ ਗਿਆ।ਪੁਲਿਸ ਨੇ ਅਜੇ ਹੈਲੀਕਾਪਟਰ ਦੇ ਮਾਲਕ, ਇਸ ਦੇ ਉਡਾਣ ਭਰਨ ਵਾਲੇ ਸਥਾਨ ਜਾਂ ਮੰਜ਼ਿਲ ਅਤੇ ਮ੍ਰਿਤਕਾਂ ਦੀ ਪਛਾਣ ਬਾਰੇ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ।ਐੱਸਕਿਊ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਵੀ ਜਾਂਚ ਲਈ ਆਪਣੀ ਟੀਮ ਮੌਕੇ ’ਤੇ ਭੇਜ ਦਿੱਤੀ ਹੈ।
















