‘ਧੁਰੰਧਰ’ ਲਈ ਰਣਵੀਰ ਸਿੰਘ ਪਹਿਲਾਂ ਹੀ ਫਾਈਨਲ ਸੀ: ਮੁਕੇਸ਼ ਛਾਬੜਾ ਦਾ ਖੁਲਾਸਾ

‘ਧੁਰੰਧਰ’ ਲਈ ਰਣਵੀਰ ਸਿੰਘ ਪਹਿਲਾਂ ਹੀ ਫਾਈਨਲ ਸੀ: ਮੁਕੇਸ਼ ਛਾਬੜਾ ਦਾ ਖੁਲਾਸਾ

ਮੁੰਬਈ-ਫ਼ਿਲਮ ਧੁਰੰਧਰ ਦੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਖੁਲਾਸਾ ਕੀਤਾ ਹੈ ਕਿ ਫ਼ਿਲਮ ਵਿੱਚ ਮੁੱਖ ਭੂਮਿਕਾ ਲਈ ਰਣਵੀਰ ਸਿੰਘ ਨੂੰ ਉਹਨਾਂ ਦੇ ਟੀਮ ਨਾਲ ਜੁੜਨ ਤੋਂ ਪਹਿਲਾਂ ਹੀ ਫਾਈਨਲ ਕਰ ਲਿਆ ਗਿਆ ਸੀ। ਇੱਕ ਇੰਟਰਵਿਊ ਦੌਰਾਨ ਮੁਕੇਸ਼ ਛਾਬੜਾ ਨੇ ਦੱਸਿਆ ਕਿ ਡਾਇਰੈਕਟਰ ਆਦਿਤਿਆ ਧਰ ਪਹਿਲਾਂ ਤੋਂ ਹੀ ਇਹ ਮੰਨਦੇ ਸਨ ਕਿ ਰਣਵੀਰ ਇਸ ਕਿਰਦਾਰ ਲਈ ਬਿਲਕੁਲ ਮੌਜੂਦ ਹਨ। ਉਹਨਾਂ ਕਿਹਾ ਕਿ ਰਣਵੀਰ ਨੇ ਫ਼ਿਲਮ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ ਅਤੇ ਆਪਣੀ ਡੈਡੀਕੇਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ।ਮੁਕੇਸ਼ ਨੇ ਇਹ ਵੀ ਦੱਸਿਆ ਕਿ ਫ਼ਿਲਮ ਵਿੱਚ ਨਵੇਂ ਚਿਹਰਿਆਂ ਨੂੰ ਲਿਆਉਣ ‘ਤੇ ਖਾਸ ਧਿਆਨ ਦਿੱਤਾ ਗਿਆ। ਖ਼ਾਸ ਕਰਕੇ ਸਾਰਾ ਅਰਜੁਨ ਦੀ ਅਦਾਕਾਰੀ ਦੀ ਉਹਨਾਂ ਨੇ ਖੁੱਲ੍ਹ ਕੇ ਤਾਰੀਫ਼ ਕੀਤੀ। ਉਹਨਾਂ ਮੁਤਾਬਕ ਟੀਮ ਨੇ ਕੁਝ ਭੂਮਿਕਾਵਾਂ ਲਈ ਮਸ਼ਹੂਰ ਅਦਾਕਾਰਾਂ ਦੀ ਥਾਂ ਨਵੇਂ ਚਿਹਰੇ ਲੈਣ ਦਾ ਫੈਸਲਾ ਕੀਤਾ, ਤਾਂ ਜੋ ਫ਼ਿਲਮ ਨੂੰ ਤਾਜ਼ਗੀ ਮਿਲ ਸਕੇ।

ਫ਼ਿਲਮ ਧੁਰੰਧਰ ਅਤੇ ਇਸ ਦੀ ਸੀਕਵਲ ਨੇ ਬਾਕਸ ਆਫਿਸ ‘ਤੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪਹਿਲੀ ਫ਼ਿਲਮ ਨੇ ਦੁਨੀਆ ਭਰ ਵਿੱਚ ₹1300 ਕਰੋੜ ਤੋਂ ਵੱਧ ਕਮਾਈ ਕੀਤੀ, ਜਦਕਿ ਸੀਕਵਲ ਨੇ ₹1600 ਕਰੋੜ ਦਾ ਅੰਕੜਾ ਪਾਰ ਕਰ ਲਿਆ।ਫ਼ਿਲਮ ਵਿੱਚ ਆਰ. ਮਾਧਵਨ, ਸੰਜੇ ਦੱਤ, ਰਾਕੇਸ਼ ਬੇਦੀ ਅਤੇ ਅਰਜੁਨ ਰਾਮਪਾਲ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਏ।ਇਸ ਦੇ ਨਾਲ ਹੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਹਾਲ ਹੀ ਵਿੱਚ ਆਪਣੇ ਦੂਜੇ ਬੱਚੇ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ, ਜਿਸ ਨਾਲ ਫੈਨਜ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।