ਟੈਰਿਫਾਂ ਦੇ ਮਾਮਲੇ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਧਿਆ ਰਾਸ਼ਟਰਪਤੀ ਟਰੰਪ ’ਤੇ ਨਿਸ਼ਾਨਾ

ਟੈਰਿਫਾਂ ਦੇ ਮਾਮਲੇ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਧਿਆ ਰਾਸ਼ਟਰਪਤੀ ਟਰੰਪ ’ਤੇ ਨਿਸ਼ਾਨਾ
ਨਵੀਂ ਦਿੱਲੀ-ਟੈਰਿਫਾਂ ਨੂੰ ਦੁੱਗਣਾ ਕਰਨ ਅਤੇ ਭਾਰਤ ਨੂੰ “ਮ੍ਰਿਤ” ਅਰਥਵਿਵਸਥਾ ਕਹਿਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਨਿਸ਼ਾਨਾ ਸਾਧਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਿਨਾਂ ਕਿਸੇ ਨਾਮ ਲਏ ਐਤਵਾਰ ਨੂੰ ਕਿਹਾ ਕਿ“ਕੁਝ ਲੋਕ ਹਨ ਜੋ ਸੋਚਦੇ ਹਨ ਕਿ ਉਹ ਸਬਕੇ ਬੌਸ ਹਨ ਅਤੇ ਕਿਉਂਕਿ “ਉਹ ਭਾਰਤ ਦੇ ਤੇਜ਼ ਵਿਕਾਸ ਨੂੰ ਪਸੰਦ ਨਹੀਂ ਕਰਦੇ”ਇਸ ਲਈ ਭਾਰਤੀ ਸਮਾਨ ਨੂੰ ਮਹਿੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਾਣਕਾਰੀ ਮੁਤਾਬਕ ਰਾਜਨਾਥ ਸਿੰਘ ਮੋਦੀ ਸਰਕਾਰ ਦੇ ਪਹਿਲੇ ਸੀਨੀਅਰ ਮੰਤਰੀ ਹਨ ਜਿਨ੍ਹਾਂ ਨੇ ਵਪਾਰਕ ਸਮਝੌਤੇ ਲਈ ਗੱਲਬਾਤ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਦੁਆਰਾ ਭਾਰਤ ਵਿਰੁੱਧ ਇੱਕਪਾਸੜ ਕਾਰਵਾਈ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੂੰ ਨਿਸ਼ਾਨਾ ਬਣਾਇਆ। ਜ਼ਿਕਰਯੋਗ ਹੈ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਵਿੱਚ ਬੋਲਦੇ ਹੋਏ ਜਿੱਥੇ ਉਨ੍ਹਾਂ ਨੇ 1,800 ਕਰੋੜ ਰੁਪਏ ਦੇ ਬੀਈਐਮਐਲ ਰੇਲ ਹੱਬ ਨਿਰਮਾਣ ਯੂਨਿਟ ਦਾ ਨੀਂਹ ਪੱਥਰ ਰੱਖਿਆ, ਦੌਰਾਨ ਸਿੰਘ ਨੇ ਕਿਹਾ, ਜਦੋਂ ਅਸੀਂ ਕਹਿੰਦੇ ਸੀ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਂਗੇ, ਤਾਂ ਲੋਕ ਸਾਡਾ ਮਜ਼ਾਕ ਉਡਾਉਂਦੇ ਸਨ। ਅੱਜ, ਪੂਰੀ ਦੁਨੀਆ ਨੇ ਸਵੀਕਾਰ ਕਰ ਲਿਆ ਹੈ ਕਿ ਭਾਰਤ ਮੋਦੀ ਦੀ ਅਗਵਾਈ ਵਿੱਚ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਾਰਿਆਂ ਨੇ ਇਸ ਹਕੀਕਤ ਨੂੰ ਸਵੀਕਾਰ ਕਰ ਲਿਆ ਹੈ।” ਕੁਝ ਲੋਗ ਹੈਂ, ਜੋ ਭਾਰਤ ਕਾ ਵਿਕਾਸ ਜਿਤਨੀ ਤੇਜੀ ਕੇ ਸਾਥ ਹੋ ਰਿਹਾ ਹੈ, ਉਨ੍ਹੇ ਰਾਸ ਨਹੀਂ ਆ ਰਿਹਾ ਹੈ। ਉਨ੍ਹੇ ਅੱਛਾ ਨਹੀਂ ਲਗ ਰਿਹਾ ਹੈ: ਸਭਕੇ ਬੌਸ ਤੋ ਹਮ ਹੈਂ, ਭਾਰਤ ਕੈਸੇ ਇੰਨਾ ਤੇਜੀ ਕੇ ਸਾਥ ਬੁਰਾ ਰਿਹਾ ਹੈ?  ਉਹਨਾਂ ਕਿਹਾ ਕਿ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਮਹਿੰਗਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਦੂਜੇ ਦੇਸ਼ਾਂ ਦੇ ਖਪਤਕਾਰਾਂ ਦੁਆਰਾ ਨਾ ਖਰੀਦੇ ਜਾਣ।  ਸਿੰਘ ਨੇ ਕਿਹਾ, “ਭਾਰਤ ਜਿਸ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਦੁਨੀਆ ਦੀ ਕੋਈ ਵੀ ਤਾਕਤ ਹੁਣ ਭਾਰਤ ਨੂੰ ਦੁਨੀਆ ਦੀ ਇੱਕ ਵੱਡੀ ਸ਼ਕਤੀ ਬਣਨ ਤੋਂ ਨਹੀਂ ਰੋਕ ਸਕਦੀ।  2014 ਵਿੱਚ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਪਹਿਲਾ ਕਾਰਜਕਾਲ ਸ਼ੁਰੂ ਕੀਤਾ, ਤਾਂ ਸਿੰਘ ਨੇ ਕਿਹਾ ਕਿ ਭਾਰਤ ਦਾ ਰੱਖਿਆ ਨਿਰਯਾਤ 600 ਕਰੋੜ ਰੁਪਏ ਸੀ। “ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਹੁਣ ਅਸੀਂ 24,000 ਕਰੋੜ ਰੁਪਏ ਤੋਂ ਵੱਧ ਦੀਆਂ ਰੱਖਿਆ ਵਸਤੂਆਂ ਦਾ ਨਿਰਯਾਤ ਕਰ ਰਹੇ ਹਾਂ। ਇਹ ਭਾਰਤ ਦੀ ਤਾਕਤ ਹੈ। ਇਹ ਨਵੇਂ ਭਾਰਤ ਦਾ ਨਵਾਂ ਰੱਖਿਆ ਖੇਤਰ ਹੈ, ਅਤੇ ਨਿਰਯਾਤ ਲਗਾਤਾਰ ਵਧ ਰਿਹਾ ਹੈ।”ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ “ਸਾਡੇ ਬਹੁਤ ਸਾਰੇ ਰੱਖਿਆ ਨਾਲ ਸਬੰਧਤ ਹਥਿਆਰ, ਪਲੇਟਫਾਰਮ, ਬੰਬ, ਤੋਪਾਂ, ਗੋਲੇ ਅਤੇ ਮਿਜ਼ਾਈਲਾਂ” ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ।