ਕੈਲਗਰੀ ਨੂੰ ਕੇਂਦਰੀ ਸਰਕਾਰ ਤੋਂ 65 ਮਿਲੀਅਨ ਡਾਲਰ ਹਾਊਸਿੰਗ ਫੰਡ — ਆਖਰੀ ਕਿਸਤ ਲਈ ਜ਼ੋਨਿੰਗ ਬਦਲਾਅ ਜ਼ਰੂਰੀ
ਕੈਲਗਰੀ — ਕੈਨੇਡਾ ਦੇ ਸ਼ਹਿਰ ਕੈਲਗਰੀ ਨੂੰ ਫੈਡਰਲ ਹਾਊਸਿੰਗ ਐਕਸਲੇਰੇਟਰ ਫੰਡ ਤਹਿਤ 65 ਮਿਲੀਅਨ ਡਾਲਰ ਤੋਂ ਵੱਧ ਦੀ ਨਵੀਂ ਕਿਸਤ ਮਿਲੀ ਹੈ। ਸ਼ਹਿਰ ਦੇ ਮੇਅਰ ਜੇਰੋਮੀ ਫਾਰਕਸ ਨੇ ਇਸਨੂੰ ਹਾਊਸਿੰਗ ਰਣਨੀਤੀ ਲਈ ਵੱਡੀ ਜਿੱਤ ਕਰਾਰ ਦਿੱਤਾ ਹੈ।ਇਹ ਰਕਮ ਕੈਨੇਡਾ ਭਰ ਵਿੱਚ ਘਰਾਂ ਦੀ ਬਣਤ ਨੂੰ ਤੇਜ਼ ਕਰਨ ਅਤੇ ਸ਼ਹਿਰਾਂ ਵਿੱਚ ਡੈਂਸਿਟੀ ਵਧਾਉਣ ਲਈ ਬਣਾਈ ਗਈ ਯੋਜਨਾ ਦਾ ਹਿੱਸਾ ਹੈ। ਕੈਲਗਰੀ ਹੁਣ ਤੱਕ ਇਸ ਪ੍ਰੋਗਰਾਮ ਹੇਠ ਚਾਰ ਵਿੱਚੋਂ ਤਿੰਨ ਕਿਸਤਾਂ ਪ੍ਰਾਪਤ ਕਰ ਚੁੱਕਾ ਹੈ।
ਮੇਅਰ ਫਾਰਕਸ ਦੇ ਮੁਤਾਬਕ, ਆਖਰੀ ਕਿਸਤ ਲਈ ਫੈਡਰਲ ਸਰਕਾਰ ਨੇ ਸਖ਼ਤ ਸ਼ਰਤ ਰੱਖੀ ਹੈ। “ਅਗਲੇ ਸਾਲ ਆਖਰੀ ਭੁਗਤਾਨ ਲੈਣ ਲਈ ਸਾਨੂੰ ਐਸੀ ਯੋਜਨਾ ਲਾਗੂ ਕਰਨੀ ਪਵੇਗੀ ਜਿਸ ਨਾਲ ਸ਼ਹਿਰ ਦੇ ਜ਼ਿਆਦਾਤਰ ਪਲਾਟਾਂ ’ਤੇ ਘੱਟੋ-ਘੱਟ ਚਾਰ ਯੂਨਿਟ ਬਣ ਸਕਣ।”ਇਸ ਵੇਲੇ ਕੈਲਗਰੀ ਦੇ ਲਗਭਗ ਅੱਧੇ ਰਿਹਾਇਸ਼ੀ ਇਲਾਕਿਆਂ ਵਿੱਚ ਹੀ ਇਹ ਡੈਂਸਿਟੀ ਮਨਜ਼ੂਰ ਹੈ। ਹੁਣ ਸਿਟੀ ਕੌਂਸਲ ਨੂੰ ਅਗਲੇ ਮਹੀਨਿਆਂ ਵਿੱਚ ਇਹ ਤੈਅ ਕਰਨਾ ਪਵੇਗਾ ਕਿ ਇਸ ਸ਼ਰਤ ਨੂੰ ਕਿਵੇਂ ਪੂਰਾ ਕੀਤਾ ਜਾਵੇ।
ਹਾਊਸਿੰਗ ਐਕਸਲੇਰੇਟਰ ਫੰਡ 4 ਬਿਲੀਅਨ ਡਾਲਰ ਦਾ ਕੇਂਦਰੀ ਪ੍ਰੋਗਰਾਮ ਹੈ, ਜਿਸਦਾ ਪ੍ਰਬੰਧ ਕੈਨੇਡਾ ਮੋਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ (CMHC) ਕਰਦੀ ਹੈ। ਇਸ ਦਾ ਮਕਸਦ ਨਿਯਮਾਂ ਵਿੱਚ ਕਟੌਤੀ ਕਰਨਾ, ਡੈਂਸਿਟੀ ਵਧਾਉਣਾ ਅਤੇ ਘਰਾਂ ਦੀ ਤਿਆਰੀ ਨੂੰ ਤੇਜ਼ ਕਰਨਾ ਹੈ।ਵਾਰਡ 10 ਦੇ ਕੌਂਸਲਰ ਆਂਦਰੇ ਸ਼ਾਬੋ ਨੇ ਕਿਹਾ ਕਿ ਉਹ ਫੈਡਰਲ ਡੈਂਸਿਟੀ ਦੀ ਸ਼ਰਤ ਨੂੰ ਪੂਰਾ ਕਰਨ ਲਈ ਵਿਕਲਪਾਂ ’ਤੇ ਵਿਚਾਰ ਕਰਨ ਲਈ ਤਿਆਰ ਹਨ, ਪਰ ਉਹ “ਕੈਲਗਰੀ ਲਈ ਖਾਸ ਹੱਲ” ਚਾਹੁੰਦੇ ਹਨ।ਉਨ੍ਹਾਂ ਦੇ ਅਨੁਸਾਰ, “ਸੰਭਵ ਹੈ ਕਿ ਪੂਰੇ ਸ਼ਹਿਰ ਦੀ ਔਸਤ ਡੈਂਸਿਟੀ ਰੱਖੀ ਜਾਵੇ, ਪਰ ਹਰ ਇਕ ਪਲਾਟ ’ਤੇ ਚਾਰ ਯੂਨਿਟ ਲਾਜ਼ਮੀ ਨਾ ਬਣਾਇਆ ਜਾਵੇ।” ਇਸਦੇ ਨਾਲ ਹੀ ਕੌਂਸਲਰ ਡੈਨ ਮੈਕਲੀਨ ਨੇ ਵੀ ਕਿਹਾ ਕਿ ਜ਼ੋਨਿੰਗ ਬਦਲਾਅ ਲੋਕਾਂ ਲਈ ਵਾਜਬ ਹੋਣੇ ਚਾਹੀਦੇ ਹਨ
















