ਆਸਟ੍ਰੇਲੀਆ ਤੋਂ ਡਿਪੋਰਟ 15 ਭਾਰਤੀ ਦਿੱਲੀ ਪਹੁੰਚੇ
ਨਵੀਂ ਦਿੱਲੀ-Australia ਤੋਂ ਡਿਪੋਰਟ ਕੀਤੇ ਗਏ 15 ਭਾਰਤੀ ਨਾਗਰਿਕ ਅੱਜ ਦਿੱਲੀ ਦੇ ਹਵਾਈ ਅੱਡੇ ’ਤੇ ਪਹੁੰਚ ਗਏ, ਜਿਨ੍ਹਾਂ ਵਿੱਚੋਂ 11 ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਪੰਜਾਬੀਆਂ ਨੂੰ Punjab Government ਦੀ ਟੀਮ ਵੱਲੋਂ ਏਅਰਪੋਰਟ ’ਤੇ ਰਿਸੀਵ ਕੀਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ, ਡਿਪੋਰਟ ਕੀਤੇ ਗਏ 11 ਪੰਜਾਬੀਆਂ ਵਿੱਚ 10 ਨੌਜਵਾਨ ਅਤੇ ਇੱਕ ਕੁੜੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਹੋਰ ਰਾਜਾਂ ਵਿੱਚੋਂ ਵੀ ਲੋਕ ਡਿਪੋਰਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਤੇਲੰਗਾਨਾ ਦੇ 2, ਹਰਿਆਣਾ ਅਤੇ ਉੱਤਰਾਖੰਡ ਦਾ ਇੱਕ-ਇੱਕ ਨੌਜਵਾਨ ਸ਼ਾਮਲ ਹੈ।
ਸਰੋਤਾਂ ਮੁਤਾਬਕ, ਇਹ ਕਾਰਵਾਈ Australia ਸਰਕਾਰ ਵੱਲੋਂ ਗੈਰ-ਕਾਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ। ਹਾਲਾਂਕਿ ਇਸ ਸਬੰਧੀ ਵਧੇਰੇ ਵੇਰਵੇ ਸਾਹਮਣੇ ਨਹੀਂ ਆਏ।ਪੰਜਾਬ ਸਰਕਾਰ ਵੱਲੋਂ ਰਿਸੀਵ ਕੀਤੇ ਗਏ ਨੌਜਵਾਨਾਂ ਨਾਲ ਅਗਲੇ ਕਦਮਾਂ ਲਈ ਪੁੱਛਗਿੱਛ ਅਤੇ ਸਹਾਇਤਾ ਦੀ ਪ੍ਰਕਿਰਿਆ ਵੀ ਕੀਤੀ ਜਾ ਰਹੀ ਹੈ।
















