‘ਆਪ’ ਨੇ ਟਿਕਟਾਂ ਦੀ ਵੰਡ ਲਈ ਤਿਆਰੀ ਵਿੱਢੀ

The Aam Aadmi Party (AAP) has stepped up preparations for the upcoming Punjab Assembly elections. A meeting of senior party leaders has been scheduled for October 30 in New Delhi under the leadership of national convener Arvind Kejriwal. Punjab Chief Minister Bhagwant Mann and Rajbir Ghuman are also expected to attend.

‘ਆਪ’ ਨੇ ਟਿਕਟਾਂ ਦੀ ਵੰਡ ਲਈ ਤਿਆਰੀ ਵਿੱਢੀ

ਚੰਡੀਗੜ੍ਹ-ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਪਾਰਟੀ ਨੇ 30 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਸੱਦੀ ਹੈ, ਜਿਸ ਦੀ ਪ੍ਰਧਾਨਗੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ। ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਬੀਰ ਘੁੰਮਣ ਵੀ ਸ਼ਾਮਲ ਹੋਣਗੇ।

ਸੂਤਰਾਂ ਅਨੁਸਾਰ ਮੀਟਿੰਗ ਵਿੱਚ ਚੋਣਾਂ ਦੀ ਤਿਆਰੀ ਅਤੇ ਉਮੀਦਵਾਰਾਂ ਦੀ ਪਹਿਲੀ ਸੂਚੀ ਬਾਰੇ ਫ਼ੈਸਲਾ ਹੋ ਸਕਦਾ ਹੈ। ਪਾਰਟੀ ਵੱਲੋਂ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਨ ਦੀ ਯੋਜਨਾ ਹੈ। ਪਹਿਲੀ ਸੂਚੀ 30 ਅਕਤੂਬਰ ਨੂੰ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਜਾਰੀ ਹੋਣ ਦੀ ਸੰਭਾਵਨਾ ਹੈ। ਅਗਲੇ ਦਸ ਦਿਨਾਂ ਵਿੱਚ ਵੀ ਪਹਿਲੀ ਸੂਚੀ ਸਾਹਮਣੇ ਆ ਸਕਦੀ ਹੈ।

ਪਾਰਟੀ ਨੇ ਹਰ ਦੋ ਹਫ਼ਤਿਆਂ ਬਾਅਦ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰਨ ਦੀ ਯੋਜਨਾ ਬਣਾਈ ਹੈ। ਪਹਿਲੀਆਂ ਸੂਚੀਆਂ ਵਿੱਚ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਂ ਸ਼ਾਮਲ ਹੋ ਸਕਦੇ ਹਨ, ਜਦਕਿ ਜਿਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਹਨ, ਉਨ੍ਹਾਂ ਦੇ ਹਲਕਿਆਂ ਦਾ ਐਲਾਨ ਅਖ਼ੀਰਲੇ ਗੇੜਾਂ ਵਿੱਚ ਹੋ ਸਕਦਾ ਹੈ। ਨਵੇਂ ਹਲਕਾ ਇੰਚਾਰਜਾਂ ਵਾਲੇ ਅਤੇ ਘੱਟ ਮੁਕਾਬਲੇਬਾਜ਼ੀ ਵਾਲੇ ਹਲਕਿਆਂ ਨੂੰ ਪਹਿਲ ਦਿੱਤੀ ਜਾ ਸਕਦੀ ਹੈ। ਕੁਝ ਮੌਜੂਦਾ ਵਿਧਾਇਕਾਂ ਨੂੰ ਟਿਕਟ ਨਾ ਮਿਲਣ ਬਾਰੇ ਪਹਿਲਾਂ ਹੀ ਸੂਚਿਤ ਕੀਤੇ ਜਾਣ ਦੀ ਵੀ ਖ਼ਬਰ ਹੈ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ 92 ਉਮੀਦਵਾਰ ਜਿੱਤੇ ਸਨ। ਰਿਪੋਰਟ ਮੁਤਾਬਕ ਇਸ ਵੇਲੇ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 94 ਹੈ।