ਗਲੈਨਮੋਰ ਡਰਾਈਵ ’ਤੇ ਅੱਜ ਤੋਂ ਕਈ ਹਫ਼ਤਿਆਂ ਲਈ ਨਿਰਮਾਣ ਕਾਰਜ, ਆਵਾਜਾਈ ਪ੍ਰਭਾਵਿਤ

Construction on Kelowna’s Glenmore Drive will affect northbound traffic from September 10 until mid-October. Northbound lanes will be reduced to one lane between Mountain Avenue and Highland Drive North, while southbound traffic will have two lanes open. Pedestrians and cyclists will need to follow detours.

ਗਲੈਨਮੋਰ ਡਰਾਈਵ ’ਤੇ ਅੱਜ ਤੋਂ ਕਈ ਹਫ਼ਤਿਆਂ ਲਈ ਨਿਰਮਾਣ ਕਾਰਜ, ਆਵਾਜਾਈ ਪ੍ਰਭਾਵਿਤ

ਕੈਲੋਨਾ-ਕੈਲੋਨਾ ਦੀ ਗਲੈਨਮੋਰ ਡਰਾਈਵ ’ਤੇ ਅੱਜ ਤੋਂ ਮੱਧ ਅਕਤੂਬਰ ਤੱਕ ਚੱਲਣ ਵਾਲੇ ਨਿਰਮਾਣ ਕਾਰਜ ਕਾਰਨ ਉੱਤਰ ਵੱਲ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਰਹੇਗੀ।ਮਾਊਂਟੇਨ ਐਵੇਨਿਊ ਅਤੇ ਹਾਈਲੈਂਡ ਡਰਾਈਵ ਨੌਰਥ ਵਿਚਕਾਰ ਗਲੈਨਮੋਰ ਡਰਾਈਵ ’ਤੇ ਉੱਤਰ ਵੱਲ ਜਾਣ ਵਾਲੀ ਸੜਕ ਨੂੰ ਇੱਕ ਲੇਨ ਤੱਕ ਸੀਮਤ ਕਰ ਦਿੱਤਾ ਜਾਵੇਗਾ।

ਸਿਟੀ ਆਫ਼ ਕੈਲੋਨਾ ਅਨੁਸਾਰ, ਇਹ ਤਬਦੀਲੀ ਗਲੈਨਮੋਰ ਸਟੌਰਮ ਟਰੰਕ ਅੱਪਗ੍ਰੇਡ ਪ੍ਰੋਜੈਕਟ ਤਹਿਤ ਕੀਤੇ ਜਾ ਰਹੇ ਕੰਮ ਲਈ ਜ਼ਰੂਰੀ ਹੈ। ਇਹ ਸਟੌਰਮ ਟਰੰਕ ਸ਼ਹਿਰ ਦੇ ਡਰੇਨੇਜ ਸਿਸਟਮ ਦਾ ਮਹੱਤਵਪੂਰਨ ਹਿੱਸਾ ਹੈ, ਜੋ ਮੀਂਹ ਦੇ ਪਾਣੀ ਨੂੰ ਸੰਭਾਲਣ ਅਤੇ ਹੜ੍ਹਾਂ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।ਨਿਰਮਾਣ ਦੌਰਾਨ ਪੁਰਾਣੇ ਬੁਨਿਆਦੀ ਢਾਂਚੇ ਨੂੰ ਬਿਨਾਂ ਵੱਡੀ ਖੁਦਾਈ ਦੇ ਨਵਿਆਇਆ ਜਾਵੇਗਾ, ਜਿਸ ਨਾਲ ਆਵਾਜਾਈ ’ਤੇ ਪ੍ਰਭਾਵ ਘਟਾਉਣ ਦੇ ਨਾਲ-ਨਾਲ ਸਿਸਟਮ ਦੀ ਲੰਬੇ ਸਮੇਂ ਦੀ ਭਰੋਸੇਯੋਗਤਾ ਵਧੇਗੀ।

ਕੰਮ ਗਲੈਨਮੋਰ ਡਰਾਈਵ ਦੇ ਪੱਛਮੀ ਪਾਸੇ ਹੋਵੇਗਾ। ਦੱਖਣ ਵੱਲ ਜਾਣ ਵਾਲੀ ਆਵਾਜਾਈ ਲਈ ਦੋ ਲੇਨਾਂ ਚਾਲੂ ਰਹਿਣਗੀਆਂ ਅਤੇ ਇਸ ਲਈ ਸੜਕ ਦੇ ਪੂਰਬੀ ਪਾਸੇ ਅਸਥਾਈ ਲੇਨ ਤਬਦੀਲੀ ਕੀਤੀ ਜਾਵੇਗੀ।ਪੱਛਮੀ ਫੁੱਟਪਾਥ ਅਤੇ ਸਾਈਕਲ ਲੇਨ ਬੰਦ ਰਹਿਣਗੇ ਅਤੇ ਇਨ੍ਹਾਂ ਲਈ ਗਲੈਨਮੋਰ ਡਰਾਈਵ ਦੇ ਪੱਛਮ ਵੱਲ ਲੇਨਵੇਅ ਰਾਹੀਂ ਬਦਲਵਾਂ ਰਸਤਾ ਦਿੱਤਾ ਜਾਵੇਗਾ। ਸਿਟੀ ਨੇ ਵਾਹਨ ਚਾਲਕਾਂ, ਸਾਈਕਲ ਸਵਾਰਾਂ ਅਤੇ ਪੈਦਲ ਯਾਤਰੀਆਂ ਨੂੰ ਸੰਭਵ ਹੋਵੇ ਤਾਂ ਹੋਰ ਰਸਤੇ ਵਰਤਣ ਦੀ ਸਲਾਹ ਦਿੱਤੀ ਹੈ।ਨਿਰਮਾਣ ਦੌਰਾਨ ਟ੍ਰੈਫਿਕ ਕੰਟਰੋਲ ਕਰਮਚਾਰੀ ਅਤੇ ਸੰਕੇਤ ਲਗਾਏ ਜਾਣਗੇ। ਲੋਕਾਂ ਨੂੰ ਸੁਰੱਖਿਆ ਲਈ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।