ਐਨਬਰਿਜ ਦੇ 4 ਬਿਲੀਅਨ ਡਾਲਰ ਪਾਈਪਲਾਈਨ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਮਨਜ਼ੂਰੀ, ਵਾਤਾਵਰਣ ਗਰੁੱਪਾਂ ਵੱਲੋਂ ਵਿਰੋਧ

ਐਨਬਰਿਜ ਦੇ 4 ਬਿਲੀਅਨ ਡਾਲਰ ਪਾਈਪਲਾਈਨ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਮਨਜ਼ੂਰੀ, ਵਾਤਾਵਰਣ ਗਰੁੱਪਾਂ ਵੱਲੋਂ ਵਿਰੋਧ

ਬ੍ਰਿਟਿਸ਼ ਕੋਲੰਬੀਆ-ਕੈਨੇਡਾ ਦੀ ਕੰਪਨੀ Enbridge Inc. ਨੂੰ ਬੀ.ਸੀ. ‘ਚ ਆਪਣੇ ਕੁਦਰਤੀ ਗੈਸ ਪਾਈਪਲਾਈਨ ਪ੍ਰੋਜੈਕਟ ਦੇ ਲਗਭਗ 4 ਬਿਲੀਅਨ ਡਾਲਰ ਦੇ ਵਿਸਥਾਰ ਲਈ ਫੈਡਰਲ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ। “ਸਨਰਾਈਜ਼ ਪ੍ਰੋਜੈਕਟ” ਨਾਮ ਨਾਲ ਜਾਣਿਆ ਜਾਣ ਵਾਲਾ ਇਹ ਵਿਸਥਾਰ ਮੌਜੂਦਾ ਪਾਈਪਲਾਈਨ ਦੀ ਸਮਰੱਥਾ ਵਿੱਚ ਰੋਜ਼ਾਨਾ ਕਰੀਬ 300 ਮਿਲੀਅਨ ਕਿਊਬਿਕ ਫੁੱਟ ਦਾ ਵਾਧਾ ਕਰੇਗਾ। ਇਸ ਦੇ ਨਾਲ ਹੀ ਲਗਭਗ 140 ਕਿਲੋਮੀਟਰ ਨਵੀਂ ਪਾਈਪਲਾਈਨ ਵੀ ਜੋੜੀ ਜਾਵੇਗੀ।ਇਹ ਪਾਈਪਲਾਈਨ ਉੱਤਰੀ-ਪੂਰਬੀ ਬੀ.ਸੀ. ਅਤੇ ਉੱਤਰੀ-ਪੱਛਮੀ ਅਲਬਰਟਾ ਤੋਂ ਗੈਸ ਨੂੰ ਅਮਰੀਕੀ ਸਰਹੱਦ ਤੱਕ ਲਿਜਾਂਦੀ ਹੈ। ਵਿਸਥਾਰ ਨਾਲ ਭਵਿੱਖ ਵਿੱਚ ਤਰਲ ਕੁਦਰਤੀ ਗੈਸ (ਐਲਐਨਜੀ) ਦੇ ਨਿਰਯਾਤ ਵਿੱਚ ਵਾਧੇ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਦੀ ਸਰਕਾਰ ਨੇ ਇਸ ਫੈਸਲੇ ਨੂੰ ਦੇਸ਼ ਦੀ ਊਰਜਾ ਸੁਰੱਖਿਆ ਅਤੇ ਨਿਰਯਾਤ ਸਮਰੱਥਾ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਦੱਸਿਆ ਹੈ।ਦੂਜੇ ਪਾਸੇ, ਵਾਤਾਵਰਣ ਸੰਗਠਨ Environmental Defence Canada ਨੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੌਸਮੀ ਤਬਦੀਲੀ ਖ਼ਿਲਾਫ਼ ਕੈਨੇਡਾ ਦੀ ਵਚਨਬੱਧਤਾ ‘ਤੇ ਅਸਰ ਪੈ ਸਕਦਾ ਹੈ।ਪ੍ਰੋਜੈਕਟ ਦੀ ਨਿਰਮਾਣ ਕਾਰਵਾਈ ਇਸ ਗਰਮੀ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ, ਜਦਕਿ ਇਸ ਨੂੰ 2028 ਦੇ ਅੰਤ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।