‘Spider-Man: Brand New Day’ ਦਾ ਟ੍ਰੇਲਰ ਫਿਰ ਲੀਕ

‘Spider-Man: Brand New Day’ ਦਾ ਟ੍ਰੇਲਰ ਫਿਰ ਲੀਕ

ਮਾਰਵਲ ਦੀ ਬਹੁਚਰਚਿਤ ਫਿਲਮ Spider-Man: Brand New Day ਦਾ ਟ੍ਰੇਲਰ ਇੱਕ ਵਾਰ ਫਿਰ ਅਧਿਕਾਰਿਕ ਰਿਲੀਜ਼ ਤੋਂ ਪਹਿਲਾਂ ਹੀ ਇੰਟਰਨੈੱਟ ’ਤੇ ਲੀਕ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਲੀਕ ਹੋਈ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਫੈਨਜ਼ ਵੱਲੋਂ ਟ੍ਰੇਲਰ ਦੇ ਕਈ ਸੀਨ ਅਤੇ ਕਹਾਣੀ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਲੀਕ ਹੋਏ ਟ੍ਰੇਲਰ ਵਿੱਚ Spider-Man ਅਤੇ Hulk ਵਿਚਕਾਰ ਵੱਡਾ ਮੁਕਾਬਲਾ ਦਿਖਾਇਆ ਗਿਆ ਦੱਸਿਆ ਜਾ ਰਿਹਾ ਹੈ। ਫੈਨਜ਼ ਦੇ ਮੁਤਾਬਕ ਇਸ ਵਾਰ Hulk ਗ੍ਰੇ ਰੂਪ ਵਿੱਚ ਨਜ਼ਰ ਆ ਸਕਦਾ ਹੈ ਅਤੇ ਉਸਦਾ ਆਕਾਰ ਪਹਿਲਾਂ ਨਾਲੋਂ ਕਾਫੀ ਵੱਡਾ ਦਿਖਾਇਆ ਗਿਆ ਹੈ। ਟ੍ਰੇਲਰ ਵਿੱਚ Spider-Man ਦਾ ਇੱਕ ਡਾਇਲਾਗ ਵੀ ਚਰਚਾ ਵਿੱਚ ਹੈ ਜਿਸ ਵਿੱਚ ਉਹ ਕਹਿੰਦਾ ਸੁਣਾਈ ਦਿੰਦਾ ਹੈ, “Woah! I didn’t know you could get that big.”

ਇਸ ਤੋਂ ਇਲਾਵਾ ਟ੍ਰੇਲਰ ਵਿੱਚ Spider-Man ਦੀ ਟੱਕਰ The Hand ਨਾਂ ਦੇ ਗਰੁੱਪ ਨਾਲ ਵੀ ਦਿਖਾਈ ਗਈ ਹੈ। ਰਿਪੋਰਟਾਂ ਮੁਤਾਬਕ ਇਹ ਐਕਸ਼ਨ ਸੀਨ ਇੱਕ ਜੇਲ੍ਹ ਦੇ ਅੰਦਰ ਫਿਲਮਾਇਆ ਗਿਆ ਹੈ। ਕੁਝ ਫੈਨਜ਼ ਦਾ ਇਹ ਵੀ ਕਹਿਣਾ ਹੈ ਕਿ ਫਿਲਮ ਵਿੱਚ Aunt May ਦੀ ਫਲੈਸ਼ਬੈਕ ਰਾਹੀਂ ਵਾਪਸੀ ਹੋ ਸਕਦੀ ਹੈ।ਰਿਪੋਰਟਾਂ ਅਨੁਸਾਰ Marvel Studios ਅਤੇ Sony Pictures ਲੀਕ ਹੋਈ ਵੀਡੀਓ ਨੂੰ ਹਟਾਉਣ ਲਈ ਕਾਰਵਾਈ ਕਰ ਰਹੇ ਹਨ। ਅਧਿਕਾਰਿਕ ਟ੍ਰੇਲਰ 17 ਜੂਨ ਨੂੰ ਜਾਰੀ ਹੋਣਾ ਸੀ, ਪਰ ਲੀਕ ਤੋਂ ਬਾਅਦ ਫੈਨਜ਼ ਵਿੱਚ ਉਤਸ਼ਾਹ ਹੋਰ ਵਧ ਗਿਆ ਹੈ।ਫਿਲਮ ਵਿੱਚ Tom Holland, Zendaya, Jacob Batalon ਅਤੇ Mark Ruffalo ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ 31 ਜੁਲਾਈ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।