ਓਲੰਪਿਕਸ ਤੇ CWG ਤੋਂ ਬਾਅਦ ਭਾਰਤ ਦੀ ਨਿਗਾਹ ਹੁਣ 2038 ਏਸ਼ੀਆਈ ਖੇਡਾਂ ‘ਤੇ

ਓਲੰਪਿਕਸ ਤੇ CWG ਤੋਂ ਬਾਅਦ ਭਾਰਤ ਦੀ ਨਿਗਾਹ ਹੁਣ 2038 ਏਸ਼ੀਆਈ ਖੇਡਾਂ ‘ਤੇ

ਮੁੰਬਈ-2036 ਓਲੰਪਿਕ ਦੀ ਦਾਵੇਦਾਰੀ ਅਤੇ 2030 ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਨ ਤੋਂ ਬਾਅਦ ਹੁਣ ਭਾਰਤ ਨੇ Asian Games 2038 ਦੀ ਮੇਜ਼ਬਾਨੀ ਵੱਲ ਆਪਣਾ ਧਿਆਨ ਕੇਂਦਰਿਤ ਕਰ ਦਿੱਤਾ ਹੈ।

Indian Olympic Association (IOA) ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ Olympic Council of Asia ਨੂੰ ਪੱਤਰ ਲਿਖ ਕੇ 2038 ਏਸ਼ੀਆਈ ਖੇਡਾਂ ਕਰਵਾਉਣ ਦੀ ਦਿਲਚਸਪੀ ਜਤਾਈ ਗਈ ਸੀ। ਇਸ ਮਾਮਲੇ ‘ਤੇ ਚੀਨ ਦੇ ਸਾਨਿਆ ਸ਼ਹਿਰ ਵਿੱਚ ਹੋਈ ਐਗਜ਼ਿਕਿਊਟਿਵ ਬੋਰਡ ਮੀਟਿੰਗ ਵਿੱਚ ਵੀ ਵਿਚਾਰ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ OCA ਦੀ ਟੀਮ ਭਾਰਤ ਦਾ ਦੌਰਾ ਕਰਕੇ ਬਿਡ ਦਾ ਮੁਲਾਂਕਣ ਕਰੇਗੀ।

IOA ਦੇ ਸੀਈਓ ਰਘੁਰਾਮ ਅਈਅਰ ਨੇ ਪੁਸ਼ਟੀ ਕੀਤੀ ਕਿ ਭਾਰਤ ਇਸ ਵੱਡੇ ਖੇਡ ਸਮਾਗਮ ਦੀ ਮੇਜ਼ਬਾਨੀ ਲਈ ਗੰਭੀਰ ਹੈ ਅਤੇ OCA ਨਾਲ ਲਗਾਤਾਰ ਸੰਪਰਕ ਵਿੱਚ ਹੈ।ਭਾਰਤ ਤੋਂ ਇਲਾਵਾ ਦੱਖਣੀ ਕੋਰੀਆ ਅਤੇ ਮੰਗੋਲੀਆ ਵੀ 2038 ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਲਈ ਦਿਲਚਸਪੀ ਦਿਖਾ ਰਹੇ ਹਨ।ਇਤਿਹਾਸਕ ਤੌਰ ‘ਤੇ ਭਾਰਤ ਨੇ 1951 ਵਿੱਚ ਪਹਿਲੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ ਅਤੇ ਆਖਰੀ ਵਾਰ 1982 ਵਿੱਚ ਇਹ ਖੇਡਾਂ ਨਵੀਂ ਦਿੱਲੀ ਵਿੱਚ ਕਰਵਾਈਆਂ ਗਈਆਂ ਸਨ। ਹੁਣ ਦੀ ਬਿਡ ਦਾ ਕੇਂਦਰ ਗੁਜਰਾਤ ਦਾ ਸ਼ਹਿਰ Ahmedabad ਬਣਾਇਆ ਗਿਆ ਹੈ, ਜਿੱਥੇ 2030 ਕਾਮਨਵੈਲਥ ਖੇਡਾਂ ਵੀ ਕਰਵਾਈਆਂ ਜਾਣਗੀਆਂ।

ਸਰਕਾਰੀ ਯੋਜਨਾਵਾਂ ਅਨੁਸਾਰ ਅਹਿਮਦਾਬਾਦ ਅਤੇ ਗਾਂਧੀਨਗਰ ਵਿੱਚ ਵੱਡੇ ਪੱਧਰ ‘ਤੇ ਖੇਡ ਢਾਂਚੇ ਤਿਆਰ ਕੀਤੇ ਜਾ ਰਹੇ ਹਨ। ਸਰਦਾਰ ਵੱਲਭਭਾਈ ਪਟੇਲ ਸਪੋਰਟਸ ਐਨਕਲੇਵ ਅਤੇ ਕਰਾਈ ਸਪੋਰਟਸ ਹੱਬ ਵਰਗੇ ਪ੍ਰੋਜੈਕਟ ਇਸ ਯੋਜਨਾ ਦੇ ਕੇਂਦਰ ਹਨ, ਜਿੱਥੇ ਮੁੱਖ ਮੁਕਾਬਲੇ ਕਰਵਾਏ ਜਾਣ ਦੀ ਸੰਭਾਵਨਾ ਹੈ।ਵਿਸ਼ੇਸ਼ਗਿਆਨਾਂ ਦੇ ਅਨੁਸਾਰ ਜੇ ਭਾਰਤ 2036 ਓਲੰਪਿਕਸ ਦੀ ਮੇਜ਼ਬਾਨੀ ਹਾਸਲ ਕਰ ਲੈਂਦਾ ਹੈ ਤਾਂ 2038 ਏਸ਼ੀਆਈ ਖੇਡਾਂ ਉਸ ਦਾ “ਲੈਗੇਸੀ ਪ੍ਰੋਜੈਕਟ” ਬਣ ਸਕਦੀਆਂ ਹਨ, ਕਿਉਂਕਿ ਇੱਕੋ ਢਾਂਚੇ ਨੂੰ ਦੁਬਾਰਾ ਵਰਤਿਆ ਜਾ ਸਕੇਗਾ। ਜੇ ਓਲੰਪਿਕਸ ਨਹੀਂ ਮਿਲਦੇ ਤਾਂ ਵੀ ਇਹ ਇਵੈਂਟ ਭਾਰਤ ਲਈ ਅੰਤਰਰਾਸ਼ਟਰੀ ਖੇਡ ਪ੍ਰਬੰਧਨ ਵਿੱਚ ਵੱਡਾ ਤਜਰਬਾ ਸਾਬਤ ਹੋਵੇਗਾ।ਇਸ ਨਾਲ ਨਾ ਸਿਰਫ ਖੇਡ ਢਾਂਚੇ ਨੂੰ ਲਾਭ ਹੋਵੇਗਾ, ਸਗੋਂ ਦੇਸ਼ ਵਿੱਚ ਖੇਡ ਸੰਸਕ੍ਰਿਤੀ ਨੂੰ ਵੀ ਨਵਾਂ ਉਤਸ਼ਾਹ ਮਿਲਣ ਦੀ ਉਮੀਦ ਹੈ।