ਕੈਲਗਰੀ ਵਿੱਚ ਕਈ ਵਾਹਨਾਂ ਦੀ ਹੋਈ ਆਪਸ ਵਿੱਚ ਟੱਕਰ, ਡਰਾਈਵਰ ਫਰਾਰ

Driver fled multi-vehicle crash in NE Calgary: CPS

ਕੈਲਗਰੀ ਵਿੱਚ ਕਈ ਵਾਹਨਾਂ ਦੀ ਹੋਈ ਆਪਸ ਵਿੱਚ ਟੱਕਰ, ਡਰਾਈਵਰ ਫਰਾਰ

ਕੈਲਗਰੀ-ਬੀਤੇ ਦਿਨੀਂ ਉੱਤਰ-ਪੂਰਬੀ ਕੈਲਗਰੀ ਵਿੱਚ ਹੋਏ ਕਈ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ। ਇਸ ਮੌਕੇ ਘਟਨਾ ਸਥਾਨ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ। ਇਸ ਸਬੰਧੀ ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਚਾਰ ਵਾਹਨ ਸ਼ਾਮਲ ਸਨ। ਟੱਕਰ ਤੋਂ ਬਾਅਦ ਇੱਕ ਵਾਹਨ ਦਾ ਡਰਾਈਵਰ ਭੱਜ ਗਿਆ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗਣ ਦੀ ਖਬਰ ਮਿਲੀ। ਦੱਸ ਦਈਏ ਕਿ ਜਾਂਚ ਜਾਰੀ ਹੈ।