ਉੱਤਰ-ਪੱਛਮੀ ਕੈਲਗਰੀ ਵਿੱਚ ਵਾਪਰਿਆ ਸੜਕ ਹਾਦਸਾ, 20 ਸਾਲਾ ਨੌਜਵਾਨ ਦੀ ਹੋਈ ਮੌਤ

ਉੱਤਰ-ਪੱਛਮੀ ਕੈਲਗਰੀ ਵਿੱਚ ਵਾਪਰਿਆ ਸੜਕ ਹਾਦਸਾ, 20 ਸਾਲਾ ਨੌਜਵਾਨ ਦੀ ਹੋਈ ਮੌਤ

ਕੈਲਗਰੀ-ਕੈਲਗਰੀ ਵਿੱਚ ਬੀਤੀ ਰਾਤ ਲਗਭਗ 12 ਵਜੇ ਦੇ ਕਰੀਬ  ਇੱਕ ਮੋਟਰਸਾਈਕਲ ਅਤੇ ਐਸਯੂਵੀ ਵਿਚਕਾਰ ਆਪਸੀ ਟੱਕਰ ਹੋ ਜਾਣ ਕਾਰਨ ਭਿਆਨਕ ਸੜਕ ਵਾਪਰਿਆ ਜਿਸ ਵਿੱਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਰੀ ਮੁਤਾਬਕ ਇਸ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਨੌਜਵਾਨ ਦੀ ਮੌਤ ਤੋਂ ਬਾਅਦ ਜਾਂਚ ਲਗਾਤਾਰ ਜਾਰੀ ਹੈ।  ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਇੱਕ ਕਾਰ ਜਿਸਨੂੰ 30 ਸਾਲਾਂ ਦੀ ਇੱਕ ਔਰਤ ਚਲਾ ਰਹੀ ਸੀ, ਦੱਖਣ ਵੱਲ 10 ਸਟਰੀਟ ਤੋਂ ਪੂਰਬ ਵੱਲ 16 ਐਵੇਨਿਊ N.W ਵੱਲ ਮੁੜ ਰਹੀ ਸੀ ਤਾਂ ਅਚਾਨਕ ਮੋਟਰਸਾਈਕਲ ਸਵਾਰ ਨੇ ਐਸਯੂੁਵੀ  ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਵਾਹਨ ਤੋਂ ਡਿੱਗ ਗਿਆ। ਉਸਨੂੰ ਜਾਨਲੇਵਾ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।  ਇਸ ਸਬੰਧੀ ਪੁਲਿਸ ਦਾ ਮੰਨਣਾ ਹੈ ਕਿ ਹਾਦਸੇ ਲਈ ਤੇਜ਼ ਰਫ਼ਤਾਰ ਜ਼ਿੰਮੇਵਾਰ ਸੀ।  ਦੱਸ ਦਈਏ ਕਿ ਮਰਨ ਵਾਲਾ ਨੌਜਵਾਨ ਕੈਲਗਰੀ ਦੇ ਸਾਬਕਾ ਐਮਐਲਏ ਪ੍ਰਭ ਗਿੱਲ ਦਾ ਸਪੁੱਤਰ ਸੀ।