ਬ੍ਰਿਟਿਸ਼ ਕਲੰਬੀਆ ਦੀ ਵਿਧਾਨ ਸਭਾ ਵਿੱਚ  ਲੇਖਕ ਗੁਰਨੈਬ ਸਾਜਨ ਦਾ ਕੀਤਾ ਮਨਿਸਟਰ ਜਗਰੂਪ ਸਿੰਘ ਬਰਾੜ ਨੇ ਸਨਮਾਨ

ਬ੍ਰਿਟਿਸ਼ ਕਲੰਬੀਆ ਦੀ ਵਿਧਾਨ ਸਭਾ ਵਿੱਚ  ਲੇਖਕ ਗੁਰਨੈਬ ਸਾਜਨ ਦਾ ਕੀਤਾ ਮਨਿਸਟਰ ਜਗਰੂਪ ਸਿੰਘ ਬਰਾੜ ਨੇ ਸਨਮਾਨ
ਬਠਿੰਡਾ ਦੇ ਪਿੰਡ ਦਿਉਣ ਦੇ ਜੰਮਪਲ ਜਗਰੂਪ ਸਿੰਘ ਬਰਾੜ ਜੋ ਛੇਂਵੀ ਵਾਰ ਬ੍ਰਿਟਿਸ਼ ਕਲੰਬੀਆ ਸੂਬਾ ਸਰੀ ਦੇ ਫਲੀਟਵੁੱਡ ਹਲਕੇ ਤੋਂ ਨਿਊ ਡੈਮੋਕਰੇਟਿਕ ਪਾਰਟੀ ਰਾਹੀਂ ਚੋਣ ਜਿੱਤਕੇ ਐਮਐਲਏ ਬਣਨ ਦੇ ਨਾਲ ਨਾਲ ਉਸਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਮਨਿਸਟਰ ਆਫ਼ ਮਾਈਨਿੰਗ ਕਰਿਟੀਕਲ ਐਂਡ ਮਿਨਰਜ਼ ਵਜੋਂ ਰੁਤਬਾ ਦੇਕੇ ਸੂਬੇ ਦੇ ਲੋਕਾਂ ਲਈ ਵੱਡੀ ਜੁੰਮੇਵਾਰੀ ਦੇਕੇ ਨਿਵਾਜਿਆ ਹੈ। ਉਨ੍ਹਾਂ ਵੱਲੋਂ ਆਪਣੇ ਪਿੰਡ ਦਿਉਣ ਦੇ ਬੇਬਾਕ ਕਲਮਕਾਰ ਅਤੇ ਫ਼ਿਲਮਕਾਰ  ਗੁਰਨੈਬ ਸਾਜਨ ਦਿਉਣ ਨੂੰ ਬ੍ਰਿਟਿਸ਼ ਕੋਲੰਬੀਆ ਸੂਬਾ ਦੇ ਸਰੀ ਫਲੀਟਵੁੱਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਦਿਉਣ ਦੇ ਜਗਰੂਪ ਸਿੰਘ ਬਰਾੜ  ਕੈਨੇਡਾ ਦੀ ਸਰਗਰਮ ਸਿਆਸਤ ਵਿੱਚ  ਲੰਬੇ ਅਰਸੇ ਤੋਂ ਅਹਿਮ ਯੋਗਦਾਨ ਪਾਉਂਦੇ ਆ ਰਹੇ ਹਨ।ਜਿਸ ਕਰਕੇ ਫਲੀਟਵੁੱਡ ਦੇ ਵੋਟਰਾਂ ਵੱਲੋਂ ਉਸਨੂੰ ਛੇਵੀਂ ਵਾਰ ਐਮ ਐਲ ਏ ਜਿਤਾਇਆ, ਇਸ ਸਮੇਂ ਉਹ ਬੀ ਸੀ ਸੂਬੇ ਦੀ ਵਿਧਾਨ ਸਭਾ ਵਿੱਚ ਬਤੌਰ ਮਨਿਸਟਰ ਵਜੋਂ ਵਿਚਰ ਰਹੇ ਹਨ। ਆਪਣੇ ਪਿੰਡ ਦਿਉਣ ਤੋਂ ਉਨ੍ਹਾਂ ਕੋਲ ਪਹੁੰਚੇ ਬੇਬਾਕ ਕਲਮਕਾਰ ਗੁਰਨੈਬ ਸਾਜਨ ਨੂੰ ਕੈਨੇਡਾ ਦੀ ਧਰਤੀ ਤੇ ਪਹੁੰਚਣ ਲਈ ਜੀ ਆਇਆਂ ਨੂੰ ਆਖਿਆ ਅਤੇ  ਸਰੀ ਵਿੱਚ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਅਤੇ ਸਰੀ  ਚ ਮਿੰਨੀ ਪੰਜਾਬ ਦੀ ਦੀ ਝਲਕ ਦਿਖਾਈ। ਇਸ ਤੋਂ ਇਲਾਵਾ ਉਨਾਂ ਗੁਰਨੈਬ ਸਾਜਨ ਨੂੰ ਬੀਸੀ ਦੀ ਰਾਜਧਾਨੀ ਵਿਕਟੋਰੀਆ ਦੀ ਵਿਧਾਨ ਸਭਾ ਵਿੱਚ ਬੀਸੀ ਸਰਕਾਰ ਵੱਲੋਂ ਹੁੰਦੀਆਂ ਰਾਜਨੀਤਿਕ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਵਿਧਾਨ ਸਭਾ ਆਪਣੇ ਦਫਤਰ ਵਿੱਚ ਗੁਰਨੈਬ ਸਾਜਨ ਦੀ ਪਲੇਠੀ ਪੁਸਤਕ ਸਿਮਰਨ ਨੂੰ ਵੀ ਜਾਰੀ ਕੀਤਾ ਅਤੇ ਉਹਨਾਂ ਨੂੰ ਪੰਜਾਬ ਵਿੱਚ ਬਤੌਰ ਪੱਤਰਕਾਰ ਲੇਖਕ ਤੇ ਫ਼ਿਲਮਕਾਰ ਵਜੋਂ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੇਖਕ ਗੁਰਨੈਬ ਸਾਜਨ ਨੇ ਕਿਹਾ ਕਿ ਬ੍ਰਿਟਿਸ਼ ਕਲੰਬੀਆ ਸੂਬੇ ਦੀ ਵਿਧਾਨ ਸਭਾ ਵਿੱਚ ਉਹਨਾਂ ਦੇ ਪਿੰਡ ਦਿਉਣ ਤੋਂ ਜਗਰੂਪ ਸਿੰਘ ਬਰਾੜ ਬਤੌਰ ਮਨਿਸਟਰ ਮਾਈਨਿੰਗ ਆਫ ਕ੍ਰਿਟੀਕਲ ਐਂਡ ਮਿਨਰਜ਼ ਵਜੋਂ ਸਾਡੇ  ਪਿੰਡ ਦਿਉਣ ਹੀ ਨਹੀਂ ਬਲਕਿ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੇ ਹਨ, ਸਾਨੂੰ ਉਹਨਾਂ ਉੱਪਰ ਹਮੇਸ਼ਾ ਮਾਣ ਰਹੇਗਾ, ਉਹਨਾਂ ਵੱਲੋਂ ਦਿੱਤਾ ਮਾਨ ਸਨਮਾਨ ਉਹ ਕਦੇ ਵੀ ਨਹੀਂ ਭੁੱਲ ਸਕਦਾ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਮਨਿਸਟਰ ਆਮ ਲੋਕਾਂ ਤੋਂ ਦੂਰ ਆਪਣੇ ਨਾਲ ਵੱਡਾ ਲਾਮ ਲਸ਼ਕਰ ਲੈਕੇ ਲੋਕਾਂ ਤੋਂ ਦੂਰੀ ਬਣਾਕੇ ਰੱਖਦਾ ਹੈ, ਪਰ ਕੈਨੇਡਾ ਦਾ ਐਮ ਐਲ ਏ, ਮਨਿਸਟਰ  ਹਸਪਤਾਲ ਵਿਚ ਦਵਾਈ ਲੈਣੀ ਹੋਵੇ,ਬੱਸਾਂ ਟਰੇਨਾਂ ਵਿਚ ਚੜਨਾ ਹੋਵੇ , ਆਮ ਲੋਕਾਂ ਵਿੱਚ ਬਿਨਾਂ ਸੁਰੱਖਿਆ ਤੋਂ ਕਤਾਰ ਵਿਚ ਖੜ੍ਹਦਾ ਹੈ। ਕੈਨੇਡਾ ਚ ਪਾਣੀ ,ਹਵਾ,ਧਰਤੀ ਨੂੰ ਬਚਾਉਣ ਲਈ ਹਰ ਨਾਗਰਿਕ ਆਪੋ ਆਪਣੀ ਭੂਮਿਕਾ ਨਿਭਾਉਂਦਾ ਹੈ।ਉਨ੍ਹਾਂ ਕਿਹਾ ਕੈਨੇਡਾ ਚ ਸਿੱਖਿਆ,ਸਿਹਤ ਸਹੂਲਤਾਂ, ਖੇਡਾਂ ਵਿੱਚ ਬਰਾਬਰਤਾ ਦੇਖਣ ਨੂੰ ਮਿਲਦੀ ਹੈ, ਸਕੂਲਾਂ ਚ ਕਿਸਾਨ,ਮਜ਼ਦੂਰ, ਅਫਸਰ ਤੇ ਮੰਤਰੀ ਦਾ ਬੱਚਾ ਇਕ ਸਕੂਲ ਵਿੱਚ ਪੜ੍ਹਦੇ ਹਨ।