ਕੈਨੇਡਾ ਦੇ ਰੈਸਟੋਰੈਂਟ-ਬਾਰ ਕਿਉਂ ਨੇ ਦੁਨੀਆ ਭਰ 'ਚੋਂ ਲਾਜਵਾਬ | RESTAURANT REVIEW EP-1 | PUNJABI LINK MEDIA

ਕੈਨੇਡਾ ਦੇ ਰੈਸਟੋਰੈਂਟ ਅਤੇ ਬਾਰ ਅੱਜ ਦੁਨੀਆ ਭਰ ਵਿੱਚ ਆਪਣੀ ਖਾਸ ਪਛਾਣ ਬਣਾ ਚੁੱਕੇ ਹਨ। ਉੱਚ ਗੁਣਵੱਤਾ ਵਾਲਾ ਖਾਣਾ, ਆਧੁਨਿਕ ਸੇਵਾ ਪ੍ਰਣਾਲੀ, ਵੱਖ-ਵੱਖ ਸਭਿਆਚਾਰਾਂ ਦਾ ਮਿਲਾਪ ਅਤੇ ਨਵੀਂ ਸੋਚ ਨੇ ਕੈਨੇਡਾ ਨੂੰ ਗਲੋਬਲ ਫੂਡ ਮੈਪ ਉੱਤੇ ਇੱਕ ਅਲੱਗ ਦਰਜਾ ਦਿੱਤਾ ਹੈ। ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਕੈਲਗਰੀ ਦੇ ਮਾਸਟਰ ਸ਼ੈਫ਼ ਜੱਸੀ ਬਖਸ਼ੀ ਜੀ ਨੇ ਬੜੇ ਹੀ ਵਿਸਥਾਰ 'ਚ ਦੱਸਿਆ ਹੈ ਕਿ ਕਿਉਂ ਕੈਨੇਡਾ ਦੇ ਰੈਸਟੋਰੈਂਟ-ਬਾਰ ਦੁਨੀਆ ਭਰ ਵਿੱਚ ਲਾਜਵਾਬ ਮੰਨੇ ਜਾਂਦੇ ਹਨ ਅਤੇ ਕਿਵੇਂ ਪੰਜਾਬੀ ਭਾਈਚਾਰਾ ਇਸ ਖੇਤਰ ਵਿੱਚ ਆਪਣੀ ਮਿਹਨਤ ਅਤੇ ਕਾਬਲਿਯਤ ਨਾਲ ਵੱਡਾ ਯੋਗਦਾਨ ਪਾ ਰਿਹਾ ਹੈ। ਪੰਜਾਬੀ ਰੈਸਟੋਰੈਂਟ ਮਾਲਕ, ਸ਼ੈਫ ਅਤੇ ਸਟਾਫ ਕੈਨੇਡੀਅਨ ਫੂਡ ਇੰਡਸਟਰੀ ਵਿੱਚ ਨਵੇਂ ਟ੍ਰੈਂਡ ਲਿਆ ਰਹੇ ਹਨ। ਦੇਸੀ ਸੁਆਦ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣਾ, ਗਾਹਕਾਂ ਨਾਲ ਆਪਣਾ ਸਿੱਧਾ ਨਾਤਾ ਬਣਾਉਣਾ ਅਤੇ ਬਿਜ਼ਨਸ ਵਿੱਚ ਇਮਾਨਦਾਰੀ ਇਹ ਸਭ ਪੰਜਾਬੀਆਂ ਦੀ ਖਾਸ ਪਛਾਣ ਬਣ ਚੁੱਕੀ ਹੈ। ਵੀਡੀਓ ਪਸੰਦ ਆਏ ਤਾਂ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।