ਰਾਸ਼ਟਰਮੰਡਲ ਖੇਡਾਂ 2026 ਵਿੱਚ ਹਾਕੀ, ਕ੍ਰਿਕਟ, ਕੁਸ਼ਤੀ ਅਤੇ ਸ਼ੂਟਿੰਗ ਖੇਡਾਂ ਨੂੰ ਹਟਾਇਆ 

ਰਾਸ਼ਟਰਮੰਡਲ ਖੇਡਾਂ 2026 ਵਿੱਚ ਹਾਕੀ, ਕ੍ਰਿਕਟ, ਕੁਸ਼ਤੀ ਅਤੇ ਸ਼ੂਟਿੰਗ ਖੇਡਾਂ ਨੂੰ ਹਟਾਇਆ 

ਮੁੰਬਈ-ਰਾਸ਼ਟਰਮੰਡਲ ਖੇਡਾਂ ਜੋ ਕਿ 2026 ਵਿੱਚ ਇੰਗਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹੋਣ ਜਾ ਰਹੀਆਂ ਹਨ ਸਬੰਧੀ ਪ੍ਰੋਗਰਾਮ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਜੋ ਕਿ ਇਹ 23 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਐਡੀਸ਼ਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਕਾਰਨ ਭਾਰਤ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਦਰਅਸਲ, ਗਲਾਸਗੋ ਐਡੀਸ਼ਨ ਤੋਂ ਕਈ ਅਜਿਹੀਆਂ ਖੇਡਾਂ ਨੂੰ ਹਟਾ ਦਿੱਤਾ ਗਿਆ ਹੈ, ਜਿਸ ਵਿੱਚ ਭਾਰਤ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਖੇਡਾਂ ਵਿੱਚ ਭਾਰਤੀ ਅਥਲੀਟ ਵੀ ਤਗਮੇ ਜਿੱਤਦੇ ਰਹੇ ਹਨ। ਇਸ ਵਿੱਚ ਹਾਕੀ, ਕ੍ਰਿਕਟ, ਕੁਸ਼ਤੀ, ਬੈਡਮਿੰਟਨ ਅਤੇ ਸ਼ੂਟਿੰਗ ਵਰਗੀਆਂ ਖੇਡਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇੱਕ ਪਾਸੇ ਕਈ ਖੇਡਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਐਡੀਸ਼ਨ ਵਿੱਚ ਕੁਝ ਗੇਮਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਪ੍ਰਬੰਧਕਾਂ ਅਨੁਸਾਰ ਇਸ ਵਾਰ ਐਥਲੈਟਿਕਸ, ਪੈਰਾ ਐਥਲੈਟਿਕਸ, ਬਾਕਸਿੰਗ, ਬਾਊਲਜ਼, ਪੈਰਾ ਬਾਊਲ, ਤੈਰਾਕੀ, ਪੈਰਾ ਤੈਰਾਕੀ, ਆਰਟਿਸਟਿਕ ਜਿਮਨਾਸਟਿਕ, ਟਰੈਕ ਸਾਈਕਲਿੰਗ, ਪੈਰਾ ਟਰੈਕ ਸਾਈਕਲਿੰਗ, ਨੈੱਟ ਬਾਲ, ਵੇਟ ਲਿਫਟਿੰਗ ਅਤੇ ਪੈਰਾ ਪਾਵਰਲਿਫਟਿੰਗ, ਜੂਡੋ,3x3 ਬਾਸਕਟਬਾਲ ਅਤੇ 3/3 ਵMਹੀਲਚੇਅਰ ਬਾਸਕਟਬਾਲ ਨੂੰ ਸ਼ਾਮਲ ਕੀਤਾ ਗਿਆ ਹੈ।