ਭਾਰਤੀ ਪੁਰਸ਼ ਹਾਕੀ ਟੀਮ ਜਰਮਨੀ ਤੋਂ 0-2 ਨਾਲ ਹਾਰੀ  

ਭਾਰਤੀ ਪੁਰਸ਼ ਹਾਕੀ ਟੀਮ ਜਰਮਨੀ ਤੋਂ 0-2 ਨਾਲ ਹਾਰੀ  

ਨਵੀਂ ਦਿੱਲੀ-ਦੋ ਮੈਚਾਂ ਦੀ ਦੁਵਲੀ ਸੀਰੀਜ਼ ਦੇ ਪਹਿਲੇ ਮੈਚ ’ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਜਰਮਨੀ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਅੱਠ ਪੈਨਲਟੀ ਕਾਰਨਰ ਅਤੇ ਇਕ ਪੈਨਲਟੀ ਸਟਰੋਕ ਮਿਲਣ ਦੇ ਬਾਵਜੂਦ ਗੋਲ ਨਾ ਕਰ ਸਕੀ ਭਾਰਤੀ ਹਾਕੀ ਟੀਮ ਨੂੰ ਦਿੱਲੀ ’ਚ ਇਕ ਦਹਾਕੇ ਬਾਅਦ ਹੋ ਰਹੇ ’ਚ ਜਰਮਨੀ ਦੇ ਨਵੀਂ ਟੀਮ ਨੇ ਹਰਾ ਦਿਤਾ।  ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ’ਚ ਪੈਰਿਸ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਜਰਮਨੀ ਲਈ ਹੈਨਰੀਕ ਮਰਟਗੇਨਸ ਨੇ ਤੀਜੇ ਮਿੰਟ ’ਚ ਪਹਿਲਾ ਗੋਲ ਕੀਤਾ ਜਦਕਿ ਲੁਕਾਸ ਵਿੰਡਫੈਡਰ ਨੇ 30ਵੇਂ ਮਿੰਟ ’ਚ ਮਹਿਮਾਨ ਟੀਮ ਨੂੰ 2-0 ਨਾਲ ਅੱਗੇ ਕਰ ਦਿਤਾ, ਜੋ ਅੰਤ ’ਚ ਫੈਸਲਾਕੁੰਨ ਸਕੋਰ ਸਾਬਤ ਹੋਇਆ। ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਭਾਰਤ ਨੇ ਕਈ ਮੌਕੇ ਬਣਾਏ ਪਰ ਟੀਮ ਨੂੰ ਗੋਲ ਕਰਨ ’ਚ ਸਫਲਤਾ ਨਹੀਂ ਮਿਲੀ। ਸੀਰੀਜ਼ ਦਾ ਦੂਜਾ ਮੈਚ ਵੀਰਵਾਰ ਨੂੰ ਇਸੇ ਸਟੇਡੀਅਮ ’ਚ ਖੇਡਿਆ ਜਾਵੇਗਾ।