ਭਦੌੜ ਦੇ ਜੰਮਪਲ ਡਾ. ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਵਿਚ ਵਿਧਾਇਕ ਬਣੇ

ਓਟਵਾ-ਡਾ. ਤੇਜਿੰਦਰ ਸਿੰਘ ਗਰੇਵਾਲ ਜੋ ਕਿ ਭਦੌੜ ਦੇ ਜੰਮਪਲ ਅਤੇ ਤਰਕਸ਼ੀਲ ਆਗੂ ਮਾਸਟਰ ਰਜਿੰਦਰ ਭਦੌੜ ਦੇ ਛੋਟੇ ਭਰਾ ਹਨ, ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਵਿਧਾਇਕ ਚੁਣੇ ਗਏ ਹਨ। ਜਾਣਕਾਰੀ ਮੁਤਾਬਕ ਡਾ. ਗਰੇਵਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੀਐਚਡੀ ਕਰ ਕੇ ਕਰੀਬ 1999 ਵਿੱਚ ਕੈਨੇਡਾ ਚਲੇ ਗਏ ਸਨ। ਮੌਜੂਦਾ ਸਮੇਂ ਡਾ. ਗਰੇਵਾਲ ਕੈਨੇਡਾ ਦੀ ਇਕ ਨਾਮੀ ਯੂਨੀਵਰਸਿਟੀ ਵਿੱਚ ਖੇਤੀ ਵਿਗਿਆਨੀ ਵਜੋਂ ਕਾਰਜ਼ਸ਼ੀਲ ਹਨ। ਤੇਜਿੰਦਰ ਗਰੇਵਾਲ ਦੀ ਕੈਨੇਡਾ ਵਿਚ ਪਛਾਣ ਇੱਕ ਪ੍ਰਸਿੱਧ ਵਿਗਿਆਨੀ ਅਤੇ ਸਮਰਪਿਤ ਸਮਾਜਿਕ ਆਗੂ ਵਜੋਂ ਹੈ। ਉਹ ਸੈਸਕਾਟੂਨ ਯੂਨੀਵਰਸਿਟੀ-ਸਦਰਲੈਂਡ ਸੀਟ ਤੋਂ ਐੱਨਡੀਪੀ ਉਮੀਦਵਾਰ ਵਜੋਂ ਚੋਣ ਜਿੱਤੇ ਹਨ। ਉਨ੍ਹਾਂ ਸਸਕੈਚਵਨ ਦੇ ਵਿਗਿਆਨਕ ਅਤੇ ਸੱਭਿਆਚਾਰਕ ਕਲਾਵਾਂ ’ਤੇ ਕਾਫੀ ਕੰਮ ਕੀਤਾ ਹੈ। ਸੈਸਕਾਟੂਨ, ਸਸਕੈਚਵਨ ਸੂਬੇ ਦਾ ਸਭ ਤੋਂ ਵੱਡੇ ਸ਼ਹਿਰ ਹੈ। ਉਨ੍ਹਾਂ ਸਸਕੈਚਵਨ ਯੂਨੀਵਰਸਿਟੀ, ਸਸਕੈਚਵਨ ਰਿਸਰਚ ਕੌਂਸਲ ਅਤੇ ਸਸਕੈਚਵਨ ਦੀ ਪੰਜਾਬੀ ਕਲਚਰਲ ਐਸੋਸੀਏਸ਼ਨ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।