ਫੰਡਾਂ ਦੀ ਘਾਟ ਕਾਰਨ ਕੈਲਗਰੀ ਰਿਫਿਊਜੀ ਹੈਲਥ ਕਲੀਨਿਕ ਬੰਦ ਹੋਣ ਦੀ ਕਗਾਰ ’ਤੇ

ਅਲਬਰਟਾ-20 ਸਾਲਾਂ ਤੋਂ ਕੈਲਗਰੀ ਵਿੱਚ ਇੱਕ ਹੈਲਥਕੇਅਰ ਕਲੀਨਿਕ ਜੋ ਕਿ ਸ਼ਰਨਾਰਥੀਆਂ ਦੀ ਸੇਵਾ ਕਰਦਾ ਆ ਰਿਹਾ ਹੈ, ਮੌਜੂਦਾ ਸਮੇਂ ਫੰਡਿੰਗ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਜਲਦੀ ਹੀ ਬੰਦ ਹੋਣ ਦੀ ਕਗਾਰ ’ਤੇ ਹੈ। ਜਾਣਕਾਰੀ ਮੁਤਾਬਕ ਕੈਲਗਰੀ ਰਿਫਿਊਜੀ ਹੈਲਥ ਕਲੀਨਿਕ ਨੇ ਦੱਸਿਆ ਕਿ ਅਪ੍ਰੈਲ 2025 ਵਿੱਚ ਹੋਣ ਵਾਲੇ ਫੰਡਿੰਗ ਵਿੱਚ ਸਾਲਾਨਾ ਲਗਭਗ $1.6 ਮਿਲੀਅਨ ਦਾ ਨੁਕਸਾਨ ਮੌਜੂਦਾ ਸੰਕਟ ਦਾ ਕਾਰਨ ਬਣਿਆ ਹੈ। ਜਿਸ ਕਰਕੇ ਮੋਜ਼ੇਕ ਪ੍ਰਾਇਮਰੀ ਕੇਅਰ ਨੈੱਟਵਰਕ ਨੇ 2013 ਤੋਂ ਪ੍ਰੋਗਰਾਮ ਲਈ ਸੰਚਾਲਨ ਫੰਡਿੰਗ ਨੂੰ ਕਵਰ ਕਰਨ ਤੋਂ ਪੈਰ ਪਿੱਛੇ ਖਿੱਚ ਲਏ ਹਨ। ਜਿਸ ਕਰਕੇ ਫੰਡਾਂ ਦੀ ਘਾਟ ਕਾਰਨ ਕਲੀਨਿਕ ਦੇ ਦਰਵਾਜ਼ੇ ਬੰਦ ਹੋਣ ਦਾ ਖਤਰਾ ਹੈ। ਇਸ ਮੌਕੇ ਕੈਲਗਰੀ ਰਿਫਿਊਜੀ ਹੈਲਥ ਸੋਸਾਇਟੀ ਦੀ ਮੈਡੀਕਲ ਡਾਇਰੈਕਟਰ ਰੇਚਲ ਤਲਾਵਲੀਕਰ ਨੇ ਦੱਸਿਆ ਕਿ ਕਲੀਨਿਕ ਦੀ ਸਹਾਇਤਾ ਦੀ ਨਿਰੰਤਰ ਲੋੜ ਦੇ ਬਾਵਜੂਦ, ਅਲਬਰਟਾ ਹੈਲਥ ਦੁਆਰਾ ਮੋਜ਼ੇਕ ਪੀਸੀਐਨ ਨੂੰ ਕਲੀਨਿਕ ਨੂੰ ਫੰਡ ਨਾ ਦੇਣ ਲਈ ਨਿਰਦੇਸ਼ਿਤ ਕੀਤਾ ਗਿਆ ਸੀ। ਇਸ ਲਈ, ਇਸਦੇ ਨਤੀਜੇ ਵਜੋਂ ਪੀਸੀਐਨ ਦੇ ਬੋਰਡ ਦੁਆਰਾ ਫੈਸਲਾ ਲਿਆ ਗਿਆ ਸੀ ਕਿ ਉਹ ਹੁਣ ਕਲੀਨਿਕ ਨੂੰ ਚਲਾਉਣ ਦੇ ਯੋਗ ਨਹੀਂ ਹੋਣਗੇ। ਤਲਾਵਲੀਕਰ ਦਾ ਕਹਿਣਾ ਹੈ ਕਿ ਕੈਲਗਰੀ ਰਿਫਿਊਜੀ ਹੈਲਥ ਕਲੀਨਿਕ ਨੇ ਫੰਡਿੰਗ ਬਾਰੇ ਅਲਬਰਟਾ ਸਰਕਾਰ ਕੋਲ ਪਹੁੰਚ ਕੀਤੀ ਹੈ।