ਪੰਜ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦੌਰਾਨ ਆਸਟਰੇਲੀਆ ਹੱਥੋਂ ਹਾਰਿਆ ਭਾਰਤ  

ਪੰਜ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦੌਰਾਨ ਆਸਟਰੇਲੀਆ ਹੱਥੋਂ ਹਾਰਿਆ ਭਾਰਤ  

ਪਰਥ-ਆਸਟਰੇਲੀਆ ਵਿੱਚ ਚੱਲ ਰਹੇ ਮੈਚਾਂ ਦੌਰਾਨ ਆਸਟਰੇਲੀਆ ਅਤੇ ਭਾਰਤ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਓ ਪੰਜ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦੇ ਪਹਿਲੇ ਹੀ ਦਿਨ ਆਸਟਰੇਲੀਆ ਹੱਥੋਂ ਭਾਰਤੀ ਟੀਮ 150 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਾਣਕਾਰੀ ਮੁਤਾਬਕ ਭਾਰਤ ਵੱਲੋਂ ਆਪਣਾ ਪਹਿਲਾ ਹੀ ਮੈਚ ਖੇਡ ਰਹੇ ਨਿਤੀਸ਼ ਰੈੱਡੀ ਦੀਆਂ 41 ਦੌੜਾਂ ਅਤੇ ਰਿਸ਼ਭ ਪੰਤ ਦੀ ਛੋਟੀ ਪਰ ਦਲੇਰਾਨਾ   ਪਾਰੀ  ਸਦਕਾਰ ਹੀ ਭਾਰਤ ਡੇਢ ਸੈਂਕੜੇ ਦੇ ਸਕੋਰ ਤੱਕ ਪੁੱਜ ਸਕਿਆ, ਨਹੀਂ ਤਾਂ ਮਹਿਮਾਨ ਟੀਮ ਦੀ ਹਾਲਤ ਹੋਰ ਵੀ ਖ਼ਰਾਬ ਹੋ ਸਕਦੀ ਸੀ। ਇਸ ਦੌਰਾਨ ਭਾਰਤ  ਲਈ  ਪੰਤ ਨੇ 78 ਗੇਂਦਾਂ ‘ਤੇ 37 ਦੌੜਾਂ ਬਣਾਈਆਂ ਉਸ ਨੇ ਰੈੱਡੀ ਨਾਲ ਮਿਲਕੇ ਸੱਤਵੀਂ ਵਿਕਟ ਲਈ 48 ਦੌੜਾਂ ਜੋੜੀਆਂ।  ਕੁੱਲ ਮਿਲਾ ਕੇ ਭਾਰਤ ਦੇ ਸੱਤ ਬੱਲੇਬਾਜ਼ਾਂ ਦਾ ਨਿਜੀ ਸਕੋਰ ਦੋਹਰੇ ਅੰਕੜੇ ਵਿਚ ਨਹੀਂ ਪੁੱਜਾ। ਭਾਰਤ ਦੀ ਪਹਿਲੀ ਵਿਕਟ 5 ਦੇ ਸਕੋਰ ਉਤੇ ਜੈਸਵਾਲ ਦੇ ਰੂਪ ਵਿਚ ਡਿੱਗੀ ਤੇ 50 ਦੇ ਸਕੋਰ ਤੱਕ ਪੁੱਜਣ ਤੋਂ ਪਹਿਲਾਂ ਭਾਰਤ ਦੇ 4 ਬੱਲੇਬਾ<ਜ਼ ਆਊੁਟ ਹੋ ਚੁੱਕੇ ਸਨ।