ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਨੇ ਪ੍ਰਧਾਨ ਧਾਮੀ ਉੱਤੇ ਚੁੱਕੇ ਸਵਾਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਨੇ ਪ੍ਰਧਾਨ ਧਾਮੀ ਉੱਤੇ ਚੁੱਕੇ ਸਵਾਲ

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਨੇ ਕਿਹਾ ਕਿ ਬੜਾ ਅਫਸੋਸ ਹੋਇਆ ਜਿਸ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਉਸ ਦਿਨ ਕਮੇਟੀ ਨੇ ਮਤਾ ਪਾਸ ਕਰਦੀ ਹੈ ਕਿ ਅਕਾਲ ਤਖ਼ਤ ਸਾਹਿਬ ਉੱਤੇ ਜਾਣ ਵੇਲੇ ਜੋ ਲੋਕਾਂ ਦੀ ਸ਼ਿਕਾਇਤਾਂ ਹੁੰਦੀਆ ਹਨ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ ਫੈਸਲਾ ਲਵੇਗੀ ਕਿ ਸਿੰਘ ਸਾਹਿਬ ਕਿ ਫੈਸਲੇ ਲੈਣੇ ਹਨ। ਕਾਲਕਾ ਦਾ ਕਹਿਣਾ ਹੈ ਕਿ ਬੜਾ ਅਫਸੋਸ ਦੀ ਗੱਲ ਹੈ ਸ਼੍ਰੋਮਣੀ ਕਮੇਟੀ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਬਣਦੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਲਏ ਫੈਸਲਿਆ ਉੱਤੇ ਪਹਿਰਾ ਦੇਣਾ। ਉਹ ਅੱਜ ਜਿਹੀ ਕਮੇਟੀ ਬਣਾਉਣ ਦੀ ਗੱਲ ਕਰ ਰਹੀ ਹੈ ਜੋ ਅਕਾਲ ਤਖ਼ਤ ਸਾਹਿਬ ਤੋਂ ਉੱਤੇ ਹੋਵੇ। ਕਾਲਕਾ ਨੇ ਕਿਹਾ ਹੈ ਕਿ ਮੈਂ ਸਮਝਦਾ ਹਾਂ ਧਾਮੀ ਸਾਬMਹ ਚੌਥੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਇੰਨੇ ਹੰਕਾਰ ਗਏ ਹਨ ਉਨ੍ਹਾਂ ਨੂੰ ਇਹ ਵੀ ਪਤਾ ਨਹੀ ਚੱਲ ਰਿਹਾ ਹੈ ਉਹ ਕਿਸ ਦੇ ਬਾਰੇ ਗੱਲ ਕਰ ਰਹੇ ਹਨ। ਕਾਲਕਾ ਨੇ ਕਿਹਾ ਹੈ ਇਹ ਉਹ ਸਿਰਮੌਰ ਸੰਸਥਾ ਜੋ ਕਿਸੇ ਪਾਰਟੀ ਦੇ ਜਾਂ ਕਿਸੇ ਜਥੇਬੰਦੀ ਦੇ ਅਧੀਨ ਨਹੀਂ ਹਨ। ਉਨ੍ਹਾਂ ਨ ਕਿਹਾ ਹੈ ਕਿ ਦੁਨੀਆ ਵਿੱਚ ਬੈਠਾ ਹਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਚੱਲਦਾ ਹੈ। ਕਾਲਕਾ ਨੇ ਕਿਹਾ ਹੈ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਤੇ ਕਿਸੇ ਨੂੰ ਨਹੀਂ ਮੰਨਦਾ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਮੇਟੀ ਬਣਾਉਣਾ ਗਲਤ ਹੈ ਅਤੇ ਇਹ ਮੰਦਭਾਗਾ ਹੈ। ਕਾਲਕਾ ਨੇ ਕਿਹਾ ਹੈ ਕਿ ਮੈਂ ਸਿੰਘ ਸਾਹਿਬਾਨ ਨੂੰ ਕਹਿਣਾ ਹੈ ਚਾਹੁੰਦਾ ਹੈ ਕਿ ਜਿਹੜਾ ਤੁਸੀਂ ਪਿਛਲੇ ਸਮੇਂ ਵਿੱਚ ਫੈਸਲੇ ਲਏ ਜਿਹੜਾ ਤਨਖਾਹੀਆ ਘੋਸ਼ਿਤ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ, ਜਿਹੜਾ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚ ਕੱਢਣ ਦਾ ਫੈਸਲਾ ਲਿਆ ਹੈ। ਕਾਲਕਾ ਨੇ ਕਿਹਾ ਹੈ ਕਿ ਜਥੇਦਾਰਾਂ ਉੱਤੇ ਦਬਾਅ ਪਏ ਜਾ ਰਹੇ ਹਨ। ਉਨ੍ਹਾਂ ਨੇ ਕਿ ਹੈ ਕਿ ਦਬਾਅ ਦੀ ਨੀਤੀ ਤਹਿ ਕੀਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਹੈ। ਤੁਹਾਨੂੰ ਕਿਸੇ ਪਾਸੇ ਵੀ ਲੋਕਾਂ ਦੀਆਂ ਚਾਲਾਂ ਤੋਂ ਡਰਨ ਦੀ ਲੋੜ ਨਹੀ। ਉਨ੍ਹਾਂ ਨੇਕਿਹ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਖੇਧੀ ਕਰਦਾ ਹੈ ਅਤੇ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ।