ਜੌਨੀ ਮੂਰ ਨੇ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਲਈ ਵੱਧ ਰਹੇ ਖਤਰਿਆਂ ਨੂੰ ਲੈ ਕੇ ਜਤਾਈ ਚਿੰਤਾ 

ਜੌਨੀ ਮੂਰ ਨੇ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਲਈ ਵੱਧ ਰਹੇ ਖਤਰਿਆਂ ਨੂੰ ਲੈ ਕੇ ਜਤਾਈ ਚਿੰਤਾ 

ਵਾਸ਼ਿੰਗਟਨ-ਸਾਬਕਾ ਯੂਐਸ ਕਮਿਸ਼ਨਰ ਫਾਰ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਜੌਨੀ ਮੂਰ ਨੇ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਲਈ ਵੱਧ ਰਹੇ ਖਤਰਿਆਂ ਨੂੰ ਲੈ ਕੇ ਚਿੰਤਾ ਜਤਾਈ ਹੈ ਇਸ ਮੌਕੇ ਉਹਨਾਂ ਸਥਿਤੀ ਨੂੰ ਨਾ ਸਿਰਫ਼ ਪ੍ਰਭਾਵਿਤ ਭਾਈਚਾਰਿਆਂ ਲਈ, ਸਗੋਂ ਦੇਸ਼ ਲਈ ਇੱਕ ਹੋਂਦ ਦਾ ਖ਼ਤਰਾ” ਦੱਸਿਆ ਹੈ। ਜਾਣਕਾਰੀ ਮੁਤਾਬਕ ਜੌਨੀ ਮੂਰ ਨੇ ਜੋ ਬਿਡੇਨ ਪ੍ਰਸ਼ਾਸਨ ਦੀ ਇਸਦੀ ਸ਼ਮੂਲੀਅਤ ਦੀ ਘਾਟ ਲਈ ਆਲੋਚਨਾ ਕੀਤੀ ਅਤੇ ਵਿਸ਼ਵ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਇੱਕ ਇੰਟਰਵਿਊ ਵਿੱਚ ਮੂਰ ਨੇ ਵਾਸ਼ਿੰਗਟਨ ਦੀ ਉਦਾਸੀਨਤਾ ’ਤੇ ਹੈਰਾਨੀ ਪ੍ਰਗਟਾਈ।  ਉਹਨਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਮੌਜੂਦਾ ਪ੍ਰਸ਼ਾਸਨ ਬੰਗਲਾਦੇਸ਼ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਿਹਾ। ਮੁੱਖ ਵਿਦੇਸ਼ੀ ਨੀਤੀ ਦੇ ਮੁੱਦਿਆਂ ਨੂੰ ਤਰਜੀਹ ਦੇਣ ਵਿੱਚ ਅਸਫਲਤਾ ਦੇ ਕਾਰਨ ਦੁਨੀਆ ਭਰ ਵਿੱਚ 50 ਤੋਂ ਵੱਧ ਸੰਘਰਸ਼ ਹੋਏ ਹਨ, ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਧ ਹਨ।”ਇਸ ਮੌਕੇ ਮੂਰ ਨੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਤਰਜੀਹਾਂ ਵਿੱਚ ਸੰਭਾਵੀ ਤਬਦੀਲੀ ਨੂੰ ਉਜਾਗਰ ਕੀਤਾ, ਧਾਰਮਿਕ ਆਜ਼ਾਦੀ ਅਤੇ ਭਾਰਤ ਵਰਗੇ ਦੇਸ਼ਾਂ ਨਾਲ ਗੱਠਜੋੜ ’ਤੇ ਨਵੇਂ ਸਿਰੇ ਤੋਂ ਜ਼ੋਰ ਦੇਣ ਦਾ ਸੁਝਾਅ ਦਿੱਤਾ।