ਕੈਨੇਡਾ ਬ੍ਰੈੱਡ ਦੇ ਮਾਲਕ ਵੱਲੋਂ ਬਰੈੱਡ ਦੀ ਕੀਮਤ ਫਿਕਸਿੰਗ ਨੂੰ ਲੈ ਕੇ ਮੈਪਲ ਲੀਫ ’ਤੇ ਮੁਕੱਦਮਾ
ਓਟਵਾ-ਕੈਨੇਡਾ ਬ੍ਰੈੱਡ ਦੇ ਮਾਲਕ ਗਰੁੱਪੋ ਬਿੰਬੋ ਨੇ ਮੈਪਲ ਲੀਫ ਫੂਡਜ਼ ’ਤੇ 2 ਬਿਲੀਅਨ ਡਾਲਰ ਤੋਂ ਵੱਧ ਦਾ ਮੁਕੱਦਮਾ ਕਰਦੇ ਹੋਏ ਕਿਹਾ ਕਿ ਇਸ ਨੇ ਬ੍ਰੈੱਡ ਦੀ ਕੀਮਤ ਤੈਅ ਕਰਨ ਦੀ ਕਥਿਤ ਸਾਜ਼ਿਸ਼ ਵਿੱਚ ਕੰਪਨੀ ਦੀ ਸ਼ਮੂਲੀਅਤ ਬਾਰੇ ਝੂਠ ਬੋਲਿਆ। ਜਾਣਕਾਰੀ ਮੁਤਾਬਕ ਇਹ ਫਾਈਲਿੰਗ ਮੈਪਲ ਲੀਫ ਦੇ ਗਰੁੱਪੋ ਬਿੰਬੋ ਦੇ ਖਿਲਾਫ ਮੁਕੱਦਮੇ ਤੋਂ ਇੱਕ ਹਫ਼ਤੇ ਬਾਅਦ ਆਈ ਹੈ, ਜੋ ਕਿ 2014 ਤੱਕ ਕੈਨੇਡਾ ਬਰੈੱਡ ਦੇ ਨਿਯੰਤਰਣ ਸ਼ੇਅਰਧਾਰਕ ਸੀ। ਕੈਨੇਡਾ ਬਰੈੱਡ ਨੇ ਦਾਅਵਾ ਕੀਤਾ ਹੈ ਕਿ ਮੈਪਲ ਲੀਫ ਨੂੰ ਕਥਿਤ ਸਕੀਮ ਵਿੱਚ ਆਪਣੀ ਸ਼ਮੂਲੀਅਤ ਲਈ ਜਵਾਬਦੇਹ ਹੋਣਾ ਚਾਹੀਦਾ ਹੈ, ਜੋ ਕਿ ਦੋ ਕਲਾਸ-ਐਕਸ਼ਨ ਮੁਕੱਦਮਿਆਂ ਅਤੇ ਇੱਕ ਚੱਲ ਰਹੀ ਕੰਪੀਟੀਸ਼ਨ ਬਿਊਰੋ ਦੀ ਜਾਂਚ ਦਾ ਵਿਸ਼ਾ ਵੀ ਹੈ। ਇਸ ਮੌਕੇ ਗਰੁੱਪੋ ਬਿੰਬੋ ਦੇ ਮੁਕੱਦਮੇ ਦੀ ਦਲੀਲ ਮੁਤਾਬਕ ਮੈਪਲ ਲੀਫ ਨੇ ਕੈਨੇਡਾ ਬਰੈੱਡ ਨੂੰ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਕਰਨ ਦਾ ਕਾਰਨ ਬਣਾਇਆ ਅਤੇ ਵਿਕਰੀ ਪ੍ਰਕਿਰਿਆ ਦੌਰਾਨ ਜਾਣਬੁੱਝ ਕੇ ਗਰੁੱਪੋ ਬਿੰਬੋ ਤੋਂ ਇਸ ਬਾਰੇ ਜਾਣਕਾਰੀ ਨੂੰ ਰੋਕ ਦਿੱਤਾ। ਇਸ ਦੌਰਾਨ, ਮੈਪਲ ਲੀਫ ਗਰੁਪੋ ਬਿੰਬੋ ’ਤੇ ਮਾਣਹਾਨੀ ਲਈ ਮੁਕੱਦਮਾ ਕਰ ਰਹੀ ਹੈ, ਇਹ ਕਹਿੰਦੇ ਹੋਏ ਕਿ ਕੰਪਨੀ ਕਥਿਤ ਸਾਜ਼ਿਸ਼ ਬਾਰੇ ਜਾਣੂ ਸੀ ਜਾਂ ਉਸ ਵਿੱਚ ਭੂਮਿਕਾ ਨਿਭਾਈ ਸੀ, ਇਹ ਦੋਸ਼ ਬੇਬੁਨਿਆਦ ਹਨ। ਅਦਾਲਤ ਵਿੱਚ ਕਿਸੇ ਵੀ ਦਾਅਵੇ ਦੀ ਜਾਂਚ ਨਹੀਂ ਕੀਤੀ ਗਈ ਹੈ ਅਤੇ ਦੋਵੇਂ ਕੰਪਨੀਆਂ ਇੱਕ ਦੂਜੇ ਦੇ ਦੋਸ਼ਾਂ ਤੋਂ ਇਨਕਾਰ ਕਰਦੀਆਂ ਹਨ।